[gtranslate]

ਅਮਨਿੰਦਰ ਭੰਗੂ ਨੇ ਅਪਣਾ ਨਵਾਂ ਗੀਤ Dollar v/s Punjab ਕੀਤਾ ਰੀਲੀਜ, ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ ਤੇ ਦਿਲ ਦੇ ਹਾਲ ਨੂੰ ਬਿਆਨ ਕਰਦੇ ਨੇ ਬੋਲ

amninder bhangu Dollar v/s Punjab

“ਦੂਰ ਕਰਤਾ ਤੂੰ ਮੇਰਾ ਪਰਿਵਾਰ ਡਾਲਿਆ, ਤੇਰੇ ਪਿੱਛੇ ਭੱਜੇ ਸਾਰਾ ਹੀ ਪੰਜਾਬ ਡਾਲਿਆ, ਖਿੰਡ ਗਏ ਨੇ ਮੇਰੇ ਸਾਰੇ ਯਾਰ ਡਾਲਿਆ, ਤੇਰੇ ਪਿੱਛੇ ਭੱਜੇ ਸਾਰਾ ਹੀ ਪੰਜਾਬ ਡਾਲਰਾ”, ਜੇਕਰ ਤੁਸੀਂ ਵੀ ਵਿਦੇਸ਼ ‘ਚ ਰਹਿੰਦੇ ਹੋ ਤਾ ਆਹ ਲਾਈਨਾਂ ਪੜ੍ਹ ਕੇ ਤੁਹਾਨੂੰ ਆਪਣੇ ਮਾਪੇ, ਪਿੰਡ ਅਤੇ ਯਾਰ ਦੋਸਤ ਜ਼ਰੂਰ ਚੇਤੇ ਆਏ ਹੋਣਗੇ। ਅਸੀਂ ਗੱਲ ਕਰ ਰਹੇ ਹਾਂ ਗਾਇਕ ਅਮਨਿੰਦਰ ਭੰਗੂ ਦੇ ਨਵੇਂ ਗੀਤ Dollar v/s Punjab ਦੀ। ਇਹ ਸਿਰਫ ਇੱਕ ਗੀਤ ਨਹੀਂ ਸਗੋਂ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਅਸਲ ਜ਼ਿੰਦਗੀ ਤੇ ਦਿਲ ਦੇ ਹਾਲ ਨੂੰ ਬਿਆਨ ਕਰਦੇ ਨੇ ਬੋਲ। ਹਕੀਕਤ ਤੇ ਤਲਖ ਸੱਚਾਈਆਂ ਵੀ ਇਸ ਗੀਤ ਦੇ ਇੱਕ-ਇੱਕ ਬੋਲ ਦੇ ਨਾਲ ਨਾਲ ਚੱਲ ਰਹੀਆਂ ਨੇ।

ਜ਼ਿਕਰਯੋਗ ਹੈ ਕਿ ਨੌਜਵਾਨ ਫਰਜ਼ ਤੇ ਕਰਜ਼ ਦੇ ਬੋਝਾਂ ਨੂੰ ਲੈ ਕੇ ਵਿਦੇਸ਼ਾਂ ਵੱਲ ਮੁੱਖ ਕਰਦੇ ਨੇ। ਜਿੱਥੇ ਉਨ੍ਹਾਂ ਨੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਗੱਲ ਹੈ ਕਿ ਜਦੋਂ ਇਹ ਨੌਜਵਾਨ ਸਫਲ ਵੀ ਹੋ ਜਾਂਦੇ ਨੇ ਫਿਰ ਵੀ ਜ਼ਿੰਮੇਵਾਰੀਆਂ ਇੰਨਾਂ ਨੂੰ ਵਿਦੇਸ਼ ਨਹੀਂ ਛੱਡਣ ਦਿੰਦੀਆਂ। ਜਿਸ ਕਰਕੇ ਉਹ ਆਪਣੇ ਪੰਜਾਬ ‘ਚ ਬੈਠੇ ਘਰਦਿਆਂ ਨੂੰ ਦਿਲੋਂ ਯਾਦ ਕਰਦੇ ਰਹਿੰਦੇ ਨੇ। Dollar v/s Punjab ਗੀਤ ‘ਚ ਵੀ ਗਾਇਕ ਨੇ ਵਿਦੇਸ਼ਾਂ ਦੇ ਵੱਸਦੇ ਪੰਜਾਬੀਆਂ ਦੇ ਇਸੇ ਦਿਲ ਦੇ ਹਾਲ ਨੂੰ ਬਿਆਨ ਕਰਨ ਦੀ ਕੋਸ਼ਿਸ ਕੀਤੀ ਹੈ।

ਇਸ ਗੀਤ ਨੂੰ ਯੂਟਿਊਬ ‘ਤੇ ਰਿਲੀਜ ਕੀਤਾ ਗਿਆ ਹੈ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਅਮਨਿੰਦਰ ਭੰਗੂ ਨੇ ਹੀ ਲਿਖੇ ਨੇ ਤੇ ਮਿਊਜ਼ਿਕ Lipci ਨੇ ਦਿੱਤਾ ਹੈ। Harpal Singh Guron ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। Dollar v/s Punjab ਨੂੰ vehli janta records ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੇਵੋ। ਦੱਸ ਦੇਈਏ ਅਮਨਿੰਦਰ ਭੰਗੂ ਇਸ ਤੋਂ ਪਹਿਲਾਂ ਵੀ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

(Sukh Dulay )

Leave a Reply

Your email address will not be published. Required fields are marked *