ਵੀਰਵਾਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਨਵੀ ਪੰਜਾਬੀ ਫਿਲਮ ‘ਪੁਆੜਾ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨੂੰ ਫੈਨਜ਼ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਫਿਲਮ ਦਾ ਹਰ ਗੀਤ,ਪਰੋਮੋ ਅਤੇ ਟ੍ਰੇਲਰ ਆਉਂਦਿਆਂ ਹੀ ਵਾਇਰਲ ਹੋ ਰਿਹਾ ਸੀ। ਇਸਦੇ ਪਰੋਮੋ ਜਾਂ ਟ੍ਰੇਲਰ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਫਿਲਮ ਬਹੁਤ ਹੀ ਜਿਆਦਾ ਮਜ਼ੇਦਾਰ ਅਤੇ ਕਾਮੇਡੀ ਨਾਲ ਭਰਪੂਰ ਹੈ।
ਫਿਲਮ ਦੇ ਟ੍ਰੇਲਰ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਜਦਕਿ ਫਿਲਮ ਦੇ ਗੀਤਾਂ ਨੇ 2 ਕਰੋੜ ਤੋਂ ਵੀ ਵੱਧ ਦੇ ਵਿਊਜ਼ ਹਾਸਿਲ ਕੀਤੇ ਹਨ। ਲੋਕ ਆਪਣੀ ਮਨਪਸੰਦ ਜੋੜੀ ਨੂੰ ਚੌਥੀ ਵਾਰ ਸਕਰੀਨ ਤੇ ਵੇਖਣ ਜਾ ਰਹੇ ਹਨ। ਨਿਰਮਾਤਾਵਾਂ ਨੇ ਫਿਲਮ ਦੀ ਪ੍ਰਮੋਸ਼ਨ ਵਿੱਚ ਕੋਈ ਕਸਰ ਨਹੀਂ ਛੱਡੀ। ਲਗਾਤਾਰ ਉਹ ਫਿਲਮ ਨਾਲ ਜੁੜੀ ਕੋਈ ਨਾ ਕੋਈ ਚੀਜ਼ ਲੋਕਾਂ ਵਿਚਾਲੇ ਲਿਆਉਂਦੇ ਸੀ, ਜਿਸ ਕਾਰਨ ਲੋਕਾਂ ਦਾ ਝੁਕਾਅ ਇਸ ਫਿਲਮ ਵੱਲ ਵੱਧ ਦਾ ਗਿਆ ਅਤੇ ਫਿਲਮ IMDB (ਮਤਲਬ “ਇੰਟਰਨੈਟ ਮੂਵੀ ਡੇਟਾਬੇਸ”) ਦੀ ਸੂਚੀ ਵਿੱਚ ਸੱਤਵਾਂ ਸਥਾਨ ਹਾਸਿਲ ਕਰਕੇ ਬੈਠੀ ਹੈ। ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਹੈ।
ਜਿਥੇ ਇਸ ਸੂਚੀ ਵਿੱਚ ਬੈੱਲ ਬੌਟਮ ਵਰਗੀਆਂ ਵੱਡੇ ਬਜਟ ਵਾਲੀਆਂ ਫ਼ਿਲਮਾਂ ਟਰੇਂਡ ਕਰ ਰਹੀਆਂ ਹਨ ਉਥੇ ਹੀ “ਪੁਆੜਾ” ਫਿਲਮ ਨੇ ਵੀ ਆਪਣੀ ਖਾਸ ਥਾਂ ਬਣਾ ਲਈ ਹੈ। ਵੱਡੀ ਗੱਲ ਇਹ ਹੈ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸਨੇ ਇਸ ਸੂਚੀ ਵਿੱਚ ਆਪਣੀ ਥਾਂ ਬਣਾਈ ਹੈ। ਫਿਲਮ ਦੇ ਪ੍ਰਚਾਰ ਵਿੱਚ ਜਿਥੇ ਐਮੀ ਅਤੇ ਸੋਨਮ ਨੇ ਮਿਹਨਤ ਕੀਤੀ ਹੈ ਉਥੇ ਹੀ ਫਿਲਮ ਦੇ ਨਿਰਮਾਤਾਵਾਂ ਨੇ ਵੀ ਦਿਨ ਰਾਤ ਇੱਕ ਕੀਤਾ ਹੈ। ਦਰਸ਼ਕ ਵੀ ਉਹਨਾਂ ਦੀ ਇਸ ਮਿਹਨਤ ਦਾ ਪੂਰਾ ਮੁੱਲ ਮੋੜ ਰਹੇ ਹਨ।