[gtranslate]

ਬੁਰਜ ਖਲੀਫਾ ‘ਤੇ ਛਾਇਆ ਐਮੀ ਵਿਰਕ ! ਬਣੇ Burj Khalifa ‘ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪੋਲੀਵੁਡ ਅਦਾਕਾਰ

ammy virk in burj khalifa

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣ ਬਾਲੀਵੁੱਡ ਦੇ ਨਾਲ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਐਮੀ ਬਾਲੀਵੁੱਡ ਫਿਲਮ ’83’ ‘ਚ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਲੱਕੀ ਚਾਰਮ, ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਵਾਲੇ ਹਨ, ਜਿਸ ਕਾਰਨ ਐਮੀ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ-ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਦਾ ਮੌਕਾ ਮਿਲਿਆ ਹੈ। ਦਰਅਸਲ ਫਿਲਮ 83 ਦੇ ਟ੍ਰੇਲਰ ਨੂੰ ਬੁਰਜ ਖਲੀਫਾ ਤੇ ਪ੍ਰਦਰਸ਼ਿਤ ਕੀਤਾ ਗਿਆ ਸੀ। ਐਮੀ ਵਿਰਕ ਪਹਿਲੇ ਪੋਲੀਵੁੱਡ ਅਦਾਕਾਰ ਹਨ ਜੋ ਦੁਬਈ ਦੇ ਬੁਰਜ ਖਿਲਾਫ ‘ਤੇ ਦਿਖਾਈ ਦਿੱਤੇ ਹਨ। ਇਹ ਐਮੀ ਅਤੇ ਉਨ੍ਹਾਂ ਦੀ ਟੀਮ ਸਮੇਤ ਪੰਜਾਬ ਅਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ।

ਫਿਲਮ ’83’, 1983 ਦੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ ਵਾਪਰੀਆਂ ਘਟਨਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਟੂਰਨਾਮੈਂਟ ਦੇ ਅੰਡਰਡਾਗ ਮੰਨੇ ਜਾਣ ਵਾਲੇ ਭਾਰਤ ਨੇ ਉਸ ਸਾਲ ਇਤਿਹਾਸ ਰਚਦੇ ਹੋਏ ਵਿਸ਼ਵ ਕੱਪ ਜਿੱਤਿਆ ਸੀ। ਟ੍ਰੇਲਰ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰਪੂਰ ਹੈ। ਫਿਲਮ ਦੇ ਹਰੇਕ ਕਲਾਕਾਰ ਨੇ ਮਿਸਾਲੀ ਕੰਮ ਕੀਤਾ ਹੈ, ਜਿਸ ਵਿੱਚ ਸਭ ਦੇ ਪਿਆਰੇ ਪੰਜਾਬੀ ਸਿਤਾਰੇ ਐਮੀ ਵਿਰਕ ਵੀ ਹਨ।

ਐਮੀ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਸਿਤਾਰਾ ਹੈ। ਐਮੀ ਨੇ ਕਿਸਮਤ, ਨਿੱਕਾ ਜ਼ੈਲਦਾਰ, ਬੰਬੂਕਾਟ ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਕੀਤੀਆਂ ਹਨ। ਦੁਨੀਆ ਭਰ ਵਿੱਚ ਐਮੀ ਦੇ ਪ੍ਰਸ਼ੰਸਕ ਹਨ ਜੋ ਉਨ੍ਹਾਂ ਦੀ ਅਦਾਕਾਰੀ ਦੇ ਨਾਲ-ਨਾਲ ਐਮੀ ਦੀ ਗਾਇਕੀ ਨੂੰ ਬਹੁਤ ਪਿਆਰ ਕਰਦੇ ਹਨ। ਇਸ ਲਈ ਜਦੋਂ ਦੁਬਈ ਵਿੱਚ ਐਮੀ ਦੇ ਪ੍ਰਸ਼ੰਸਕਾਂ ਨੂੰ ਇਸ ਸਮਾਗਮ ਬਾਰੇ ਪਤਾ ਲੱਗਿਆ ਤਾਂ ਉਹ ਸਾਰੇ ਆਪਣੇ ਪਸੰਦੀਦਾ ਸਿਤਾਰੇ ਦਾ ਸਮਰਥਨ ਕਰਨ ਅਤੇ ਪ੍ਰਸ਼ੰਸਾ ਕਰਨ ਲਈ ਇਕੱਠੇ ਹੋਏ।

Likes:
0 0
Views:
604
Article Categories:
Entertainment

Leave a Reply

Your email address will not be published. Required fields are marked *