ਸ਼ਨੀਵਾਰ ਨੂੰ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਭਾਜਪਾ ਅਤੇ ਅਮਿਤ ਸ਼ਾਹ ਨੂੰ ਘੇਰਿਆ ਹੈ। ਦਰਅਸਲ, ਲਖਨਊ ‘ਚ ਭਾਜਪਾ ਦੇ ਪ੍ਰੋਗਰਾਮ ਦੇ ਮੰਚ ‘ਤੇ ਅਮਿਤ ਸ਼ਾਹ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨਾਲ ਨਜ਼ਰ ਆਏ ਸਨ। ਇਸ ‘ਤੇ ਅਖਿਲੇਸ਼ ਨੇ ਟਵੀਟ ਕੀਤਾ ਅਤੇ ਲਿਖਿਆ- “ਝੂਠੀ ਦੂਰਬੀਨ ਨਾਲ ਲੱਭਣ ਦਾ ਦਿਖਾਵਾ ਪੂਰਾ ਸੀ ਜਦਕਿ ‘ਬਗਲ ‘ਚ ਛੋਰਾ ਜਗਤ ਵਿੱਚ ਢੰਡੋਰਾ ਸੀ।”
झूठी दूरबीन लेकर ढूँढने का ढोंग पूरा था
जबकि ‘बगल में छोरा जगत ढिंढोरा’ था#भाजपा_ख़त्म pic.twitter.com/xvg7YNPgGc— Akhilesh Yadav (@yadavakhilesh) October 30, 2021
ਦੱਸ ਦੇਈਏ ਕਿ ਲਖੀਮਪੁਰ ਖੀਰੀ ਘਟਨਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੋਨੂੰ ਮੁਲਜ਼ਮ ਹੈ। ਆਸ਼ੀਸ਼ ਮਿਸ਼ਰਾ ਪੁਲਿਸ ਹਿਰਾਸਤ ਵਿੱਚ ਹੈ। ਇਸ ਘਟਨਾ ਵਿੱਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਸਮੇਤ 8 ਲੋਕਾਂ ਦੀ ਜਾਨ ਚਲੀ ਗਈ ਸੀ। ਉਦੋਂ ਤੋਂ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਅਜੈ ਮਿਸ਼ਰਾ ਟੈਨੀ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ।