ਨਿਊਜ਼ੀਲੈਂਡ ਵੱਲੋ ਮਾਰਚ ਵਿੱਚ ਅਮਰੀਕਾ ਕੱਪ ਈਵੈਂਟ ਦੀ ਮੇਜ਼ਬਾਨੀ ਕੀਤੀ ਗਈ ਸੀ, ਜਿਸ ਕਾਰਨ ਦੇਸ਼ ਨੂੰ 156 ਮਿਲੀਅਨ ਡਾਲਰ ਦਾ ਘਾਟਾ ਸਹਿਣਾ ਪਿਆ ਹੈ। Crown ਅਤੇ ਆਕਲੈਂਡ ਕੌਂਸਲ ਦੁਆਰਾ ਜਾਰੀ ਇੱਕ ਮੁਲਾਂਕਣ ਰਿਪੋਰਟ ਦਰਸਾਉਂਦੀ ਹੈ ਕਿ ਖਰਚੇ ਗਏ ਹਰੇਕ ਡਾਲਰ ‘ਤੇ 28 ਸੈਂਟ ਦਾ ਨੁਕਸਾਨ ਹੋਇਆ ਹੈ। MBIE ਵੱਲੋ ਜੋ ਰਿਪੋਰਟ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਿਕ ਇਸ ਅਮਰੀਕਾ ਕੱਪ ਨੂੰ ਸਪਾਂਸਰ ਕਰਨ ਲਈ ਨਿਊਜੀਲੈਂਡ ਨੇ ਕੁੱਲ $744.2 ਮਿਲੀਅਨ ਡਾਲਰ ਖਰਚੇ ਸਨ ਅਤੇ $588.1 ਮਿਲੀਅਨ ਦਾ ਫਾਇਦਾ ਹੋਇਆ ਸੀ, ਜਿਸ ਦੇ ਅਨੁਸਾਰ ਨਿਊਜੀਲੈਂਡ ਨੂੰ $156.1 ਮਿਲੀਅਨ ਦਾ ਨੁਕਸਾਨ ਹੋਇਆ ਹੈ।
ਬੇਸ਼ਕ ਇਹ ਈਵੈਂਟ ਸਫਲ ਰਿਹਾ ਸੀ ਅਤੇ ਇਸ ਕੱਪ ‘ਤੇ ਨਿਊਜੀਲੈਂਡ ਨੇ ਕਬਜ਼ਾ ਵੀ ਕੀਤਾ ਸੀ ਪਰ ਨਿਊਜੀਲੈਂਡ ਨੂੰ $156.1 ਮਿਲੀਅਨ ਦਾ ਨੁਕਸਾਨ ਵੀ ਝੱਲਣਾ ਪਿਆ ਹੈ। ਮਾਹਿਰਾਂ ਨੇ ਘਾਟਾ ਪੈਣ ਦਾ ਕਾਰਨ ਕੋਰੋਨਾ ਕਾਰਨ ਲਾਗੂ ਕੀਤੀਆਂ ਗਈਆਂ ਪਬੰਦੀਆਂ ਅਤੇ ਬੰਦ ਸਰਹੱਦਾਂ ਨੂੰ ਦੱਸਿਆ ਹੈ। ਇੰਨਾਂ ਸਖਤ ਪਬੰਦੀਆਂ ਦੇ ਕਾਰਨ ਹੀ ਵਿਦੇਸ਼ੀ ਸੈਲਾਨੀਆਂ ਦੀ ਸ਼ਮੂਲੀਅਤ ਵੀ ਇਸ ਈਵੈਂਟ ਵਿੱਚ ਬਹੁਤ ਘੱਟ ਰਹੀ ਸੀ।