ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਹਰ ਵਿਅਕਤੀ ਨੂੰ ਜੀਵਨ ਸਾਥੀ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਕੁਝ ਲੋਕਾਂ ਨੂੰ ਆਪਣਾ ਜੀਵਨ ਸਾਥੀ ਸਮੇਂ ‘ਤੇ ਮਿਲ ਜਾਂਦਾ ਹੈ ਤਾਂ ਕੁਝ ਇਸ ਨੂੰ ਕਿਸਮਤ ‘ਤੇ ਛੱਡ ਦਿੰਦੇ ਹਨ। ਅਜਿਹੀ ਹੀ ਇੱਕ ਖੋਜ ਇੱਕ ਅਮਰੀਕੀ ਕੁੜੀ ਦੀ ਹੈ, ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸਮਾਰਟਫ਼ੋਨ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਇਸ ਕੁੜੀ ਨੇ ਜੀਵਨ ਸਾਥੀ ਲੱਭਣ ਦਾ ਜੋ ਅਨੋਖਾ ਤਰੀਕਾ ਲੱਭਿਆ ਹੈ, ਉਹ ਹੈਰਾਨੀਜਨਕ ਹੈ। ਦਰਅਸਲ, ਇਹ ਔਰਤ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀਆਂ ਸੜਕਾਂ ‘ਤੇ ਆਪਣੇ ਸਾਥੀ ਦੀ ਭਾਲ ਕਰ ਰਹੀ ਹੈ। ਔਰਤ ਨੇ ਹੱਥਾਂ ਵਿੱਚ ਤਖ਼ਤੀ ਫੜੀ ਹੋਈ ਹੈ। ਜਿਸ ‘ਤੇ ਲਿਖਿਆ ਹੈ, ‘ਪਤੀ ਦੀ ਤਲਾਸ਼ ਹੈ।’ ਇਸ ਤੋਂ ਇਲਾਵਾ ਉਸ ਨੇ ਪਲੇਕਾਰਡ ਦੇ ਹੇਠਾਂ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਦਿੱਤਾ ਹੈ। ਇਸ ਅਨੋਖੇ ਤਰੀਕੇ ਨੂੰ ਦੇਖ ਕੇ ਉਥੋਂ ਲੰਘਣ ਵਾਲਾ ਹਰ ਵਿਅਕਤੀ ਰੁਕ ਕੇ ਇਸ ਨੂੰ ਦੇਖਦਾ ਹੈ।
ਇਸ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ 1.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਿਕ ਕੁੜੀ ਦੀ ਪਛਾਣ 29 ਸਾਲਾ karolina geits ਵਜੋਂ ਹੋਈ ਹੈ। ਉਹ ਮੈਨਹਟਨ ਦੀ ਵਸਨੀਕ ਹੈ। ਰਿਪੋਰਟ ਮੁਤਾਬਿਕ ਇਸ ਕੁੜੀ ਨੇ ਸਭ ਤੋਂ ਪਹਿਲਾਂ ਆਪਣੇ ਪਾਰਟਨਰ ਦੀ ਭਾਲ ‘ਚ ਡੇਟਿੰਗ ਐਪਸ ਦਾ ਸਹਾਰਾ ਲਿਆ ਪਰ ਉੱਥੇ ਉਹ ਕੁੱਝ ਹਾਸਿਲ ਨਹੀਂ ਕਰ ਸਕੀ।
ਔਰਤ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਵਿਅਕਤੀ ਦੀ ਸਹੀ ਪਛਾਣ ਨਹੀਂ ਹੋ ਸਕਦੀ ਅਤੇ ਚੈਟਿੰਗ ਵਿੱਚ ਵੀ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ। ਅਜਿਹੇ ‘ਚ ਉਸ ਦੇ ਦਿਮਾਗ ‘ਚ ਕੁਝ ਵੱਖਰਾ ਕਰਨ ਦਾ ਵਿਚਾਰ ਆਇਆ। ਫਾਕਸ ਨਿਊਜ਼ ਨਾਲ ਗੱਲਬਾਤ ਕਰਦੇ ਹੋਏ geits ਨੇ ਕਿਹਾ ਕਿ ਇਹ ਚੀਜ਼ਾਂ ਮੈਨੂੰ ਬਹੁਤ ਊਰਜਾ ਦਿੰਦੀਆਂ ਹਨ ਅਤੇ ਇਸ ਦੇ ਨਾਲ ਹੀ ਮੈਨੂੰ ਲੋਕਾਂ ਵੱਲੋਂ ਸਕਾਰਾਤਮਕ ਪ੍ਰਤੀਕਿਰਿਆਵਾਂ ਵੀ ਮਿਲ ਰਹੀਆਂ ਹਨ। ਔਰਤ ਨੇ ਅੱਗੇ ਕਿਹਾ, “ਮੈਨੂੰ ਸੜਕ ‘ਤੇ ਦੇਖ ਕੇ ਇੱਕ ਆਦਮੀ ਮਿਲਿਆ ਹੈ। ਹੁਣ ਮੈਂ ਉਸ ਦੇ ਸੰਪਰਕ ਵਿੱਚ ਹਾਂ ਅਤੇ ਅਸੀਂ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ। ਅਸੀਂ ਦੇਖਾਂਗੇ ਕਿ ਭਵਿੱਖ ਵਿੱਚ ਕੀ ਹੁੰਦਾ ਹੈ। ਫਿਲਹਾਲ ਅਸੀਂ ਸਿਰਫ ਗੱਲ ਕਰ ਰਹੇ ਹਾਂ।”