ਦੁਨੀਆ ‘ਚ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਹਰ ਕੋਈ ਦੇਖਦਾ ਹੈ। ਪਰ ਕੁੱਝ ਲੋਕਾਂ ਦੀ ਕਿਸਮਤ ਅਚਾਨਕ ਚਮਕ ਜਾਂਦੀ ਹੈ। ਇਸੇ ਤਰਾਂ ਇੱਕ ਵਿਅਕਤੀ ਕੋਲਡ ਡਰਿੰਕ ਖਰੀਦਣ ਲਈ ਦੁਕਾਨ ‘ਤੇ ਜਾਂਦਾ ਹੈ ਅਤੇ ਉਥੇ ਉਸ ਨੇ ਮਜ਼ਾਕ-ਮਜ਼ਾਕ ਵਿੱਚ ਇੱਕ ਲਾਟਰੀ ਦੀ ਟਿਕਟ ਖਰੀਦੀ ਅਤੇ ਫਿਰ ਉਸ ਵਿਅਕਤੀ ਦੀ ਕਿਸਮਤ ਬਦਲ ਗਈ। ਉਸ ਵਿਅਕਤੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਨੇ ਲਾਟਰੀ ਵਿੱਚ ਵੱਡੀ ਰਕਮ ਜਿੱਤੀ ਹੈ। ਉਹ ਲਾਟਰੀ ‘ਚ ਜਿੱਤੇ 600 ਡਾਲਰ ਯਾਨੀ ਕਰੀਬ 50 ਹਜ਼ਾਰ ਰੁਪਏ ਲੈਣ ਗਿਆ ਸੀ ਪਰ ਉਥੇ ਜਾ ਕੇ ਜਦੋ ਉਸ ਨੂੰ ਅਸਲ ਰਕਮ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ।
ਦੱਸ ਦੇਈਏ ਇਹ ਮਾਮਲਾ ਅਮਰੀਕਾ ਦੇ ਵਰਜੀਨੀਆ ਸੂਬੇ ਤੋਂ ਸਾਹਮਣੇ ਆਇਆ ਹੈ, ਜਿੱਥੋਂ ਰਹਿਣ ਵਾਲੇ ਇੱਕ ਵਿਅਕਤੀ ਦੀ ਕਿਸਮਤ ਅਚਾਨਕ ਚਮਕ ਗਈ। ਜੋਸ ਫਲੋਰਸ ਵੇਲਾਸਕੁਏਜ਼ ਨਾਂ ਦੇ ਵਿਅਕਤੀ ਨੇ ਲਾਟਰੀ ‘ਚ 8 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੇਲਾਸਕੁਏਜ਼ ਨੇ ਅੰਨਾਡੇਲ ਦੇ ਸੇਫਵੇਅ ਸੁਪਰਮਾਰਕੀਟ ਤੋਂ 20X ਦ ਮਨੀ ਗੇਮ ਦੀ ਟਿਕਟ ਖਰੀਦੀ ਅਤੇ 1 ਮਿਲੀਅਨ ਡਾਲਰ ਯਾਨੀ ਲਗਭਗ 8 ਕਰੋੜ ਦਾ ਇਨਾਮ ਜਿੱਤਿਆ।
ਜੋਸ ਫਲੋਰਸ ਵੇਲਾਸਕੁਏਜ਼ ਨਾਂ ਦੇ ਵਿਅਕਤੀ ਨੇ ਲਾਟਰੀ ਦਫਤਰ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕੋਲਡ ਡਰਿੰਕ ਖਰੀਦਣ ਲਈ ਦੁਕਾਨ ਦੇ ਨੇੜੇ ਰੁਕਿਆ ਸੀ ਅਤੇ ਇਸ ਦੌਰਾਨ ਉਸ ਨੇ ਲਾਟਰੀ ਦੀ ਟਿਕਟ ਵੀ ਖਰੀਦੀ ਸੀ। ਵਰਜੀਨੀਆ ਲਾਟਰੀ ਦੇ ਅਨੁਸਾਰ, ਵੇਲਾਸਕੁਏਜ਼ ਕੋਲ ਇੱਕ ਵਾਰ ਵਿੱਚ ਇਨਾਮ ਲੈਣ ਜਾਂ 30 ਸਾਲਾਂ ਵਿੱਚ ਭੁਗਤਾਨ ਪ੍ਰਾਪਤ ਕਰਨ ਦਾ ਵਿਕਲਪ ਸੀ। ਲਾਟਰੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਵਾਰ ਨਕਦ ਕਢਵਾਉਣ ਦੀ ਚੋਣ ਕੀਤੀ ਅਤੇ ਟੈਕਸ ਅਦਾ ਕਰਨ ਤੋਂ ਬਾਅਦ $759,878, ਜਾਂ ਲਗਭਗ 6 ਕਰੋੜ ਰੁਪਏ ਘਰ ਲੈ ਗਏ। Jose Flores Velasquez ਦੀ ਇਸ ਰਕਮ ਨਾਲ ਆਪਣੇ ਪਰਿਵਾਰ ਦਾ ਸਮਰਥਨ ਕਰਨ ਦੀ ਯੋਜਨਾ ਹੈ। ਇਸ ਦੇ ਨਾਲ ਹੀ ਲਾਟਰੀ ਜੇਤੂ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਵੀ ਯੋਜਨਾ ਬਣਾਈ ਹੈ।