ਵੀਰਵਾਰ ਨੂੰ ਰੂਸ ਦੀ ਇੱਕ ਅਦਾਲਤ ਵਿੱਚ ਅਮਰੀਕੀ ਮਹਿਲਾ ਬਾਸਕਟਬਾਲ ਖਿਡਾਰਨ ਬ੍ਰਿਟਨੀ ਗ੍ਰੀਨਰ ਨੇ ਨਸ਼ੀਲੇ ਪਦਾਰਥ ਰੱਖਣ ਅਤੇ ਤਸਕਰੀ ਦਾ ਦੋਸ਼ੀ ਮੰਨਿਆ ਗਿਆ ਹੈ। ਰੂਸੀ ਮੀਡੀਆ ਮੁਤਾਬਕ ਬ੍ਰਿਟਨੀ ਨੇ ਵੀਰਵਾਰ ਨੂੰ ਅਦਾਲਤ ‘ਚ ਸੁਣਵਾਈ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਉਨ੍ਹਾਂ ਕਿਹਾ ਕਿ ਅਜਿਹਾ ਅਣਜਾਣੇ ਵਿੱਚ ਹੋਇਆ ਹੈ। ਉਹ ਕਾਹਲੀ ਵਿੱਚ ਚੀਜ਼ਾਂ ਪੈਕ ਕਰ ਰਹੀ ਸੀ, ਇਸ ਲਈ ਉਸਨੂੰ ਨਹੀਂ ਪਤਾ ਸੀ ਕਿ ਉਸਦੇ ਬੈਗ ਵਿੱਚ ਨਸ਼ੀਲੀਆਂ ਦਵਾਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਫਰਵਰੀ ਵਿੱਚ ਬ੍ਰਿਟਨੀ ਗ੍ਰਿਨਰ ਨੂੰ ਮਾਸਕੋ ਦੇ ਸ਼ੇਰੇਮੇਤਯੇਵੋ ਏਅਰਪੋਰਟ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਇੱਥੇ ਕਥਿਤ ਤੌਰ ‘ਤੇ ਉਸ ਦੇ ਸਾਮਾਨ ‘ਚੋਂ ਮਾਰਿਜੁਆਨਾ ਦਾ ਤੇਲ ਮਿਲਿਆ ਸੀ।