[gtranslate]

ਅਮਰੀਕਾ ‘ਚ ਸਦੀ ਦੇ ਸਭ ਤੋਂ ਭਿਆਨਕ ਬਰਫੀਲੇ ਤੂਫਾਨ ਦਾ ਕਹਿਰ, ਹੁਣ ਤੱਕ 56 ਮੌਤਾਂ, 2 ਦਿਨ ਤੱਕ ਕਾਰ ‘ਚ ਫਸੇ ਰਹੇ ਕਈ ਲੋਕ

america winter storm

ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ, ਜਿਸ ‘ਚ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੱਛਮੀ ਨਿਊਯਾਰਕ ‘ਚ ਬਰਫੀਲੇ ਤੂਫਾਨ ਕਾਰਨ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ Buffalo ਇਲਾਕੇ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਇਸ ਤੂਫਾਨ ਨਾਲ ਅਮਰੀਕਾ ਵਿੱਚ ਹੁਣ ਤੱਕ ਕੁੱਲ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ ਦੇਸ਼ ਦੇ ਕਈ ਹਿੱਸਿਆਂ ‘ਚ ਕੜਾਕੇ ਦੀ ਠੰਡ ਜਾਰੀ ਹੈ। ਪੱਛਮੀ ਨਿਊਯਾਰਕ ‘ਚ ਲੋਕਾਂ ਨੂੰ ਭਾਰੀ ਬਰਫਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੂਫਾਨ ਅਤੇ ਬਰਫਬਾਰੀ ਨੇ Buffalo ਲਈ ਵੀ ਸਥਿਤੀ ਨੂੰ ਮੁਸ਼ਕਿਲ ਬਣਾ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੂਫਾਨ ਕਾਰਨ ਕੁੱਝ ਲੋਕ ਦੋ ਦਿਨਾਂ ਤੋਂ ਵੱਧ ਸਮੇਂ ਤੱਕ ਕਾਰਾਂ ਵਿੱਚ ਫਸੇ ਰਹੇ ਹਨ।

ਬਫੇਲੋ ਦੇ ਮੂਲ ਨਿਵਾਸੀ ਅਤੇ ਸ਼ਹਿਰ ਦੇ ਗਵਰਨਰ ਕੈਥੀ ਹੋਚੁਲ ਨੇ ਇਸ ਤੂਫਾਨ ਨੂੰ ਸਦੀ ਦਾ ਬਰਫੀਲਾ ਤੂਫਾਨ ਦੱਸਿਆ ਹੈ। ਉਨ੍ਹਾਂ ਨੇ ਕਿਹਾ, ਇਹ ਯੁੱਧ ਖੇਤਰ ਵਿੱਚ ਜਾਣ ਵਰਗਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਐਮਰਜੈਂਸੀ ਵਾਹਨ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਤੱਕ ਨਹੀਂ ਪਹੁੰਚ ਸਕੇ ਜਾਂ ਫਿਰ ਖੁਦ ਵੀ ਬਰਫ ਵਿੱਚ ਫਸ ਗਏ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਪੱਛਮੀ ਨਿਊਯਾਰਕ ਦੇ ਕੁਝ ਖੇਤਰਾਂ ਵਿੱਚ ਮੰਗਲਵਾਰ ਤੱਕ ਨੌਂ ਇੰਚ ਤੱਕ ਬਰਫ ਪੈ ਸਕਦੀ ਹੈ, ਏਰੀ ਕਾਉਂਟੀ ਦੇ ਕਾਰਜਕਾਰੀ ਮਾਰਕ ਪੋਲੋਨਕਾਰਜ਼ ਨੇ ਕਿਹਾ ਕਿ ਇਹ ਅਜੇ ਰੁਕਣ ਵਾਲੀ ਨਹੀਂ ਹੈ। ਇਹ ਸ਼ਾਇਦ ਸਾਡੇ ਜੀਵਨ ਕਾਲ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਇਹ ਤੂਫਾਨ ਕੈਨੇਡਾ ਤੋਂ ਮੈਕਸੀਕੋ ਤੱਕ ਫੈਲਿਆ ਹੋਇਆ ਸੀ।

 

Leave a Reply

Your email address will not be published. Required fields are marked *