ਹਾਲ ਹੀ ‘ਚ ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਨੇ ਰਾਜਨੀਤੀ ‘ਚ ਪੈਰ ਧਰਿਆ ਸੀ। ਅੰਬਾਤੀ ਰਾਇਡੂ ਆਂਧਰਾ ਪ੍ਰਦੇਸ਼ ਦੀ ਯੁਵਜਨਾ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਵਿੱਚ ਸ਼ਾਮਿਲ ਹੋਏ ਸਨ। ਪਰ ਸਿਰਫ 9 ਦਿਨਾਂ ਬਾਅਦ ਰਾਇਡੂ ਨੇ ਆਪਣੇ ਫੈਸਲੇ ਨਾਲ ਹੈਰਾਨ ਕਰ ਦਿੱਤਾ। ਦਰਅਸਲ ਅੰਬਾਤੀ ਰਾਇਡੂ ਨੇ ਰਾਜਨੀਤੀ ਤੋਂ ਬ੍ਰੇਕ ਲੈਣ ਦੀ ਗੱਲ ਕੀਤੀ ਸੀ। ਹਾਲਾਂਕਿ ਅੰਬਾਤੀ ਰਾਇਡੂ ਨੇ ਆਪਣੀ ਪੋਸਟ ‘ਚ ਕਿਹਾ ਸੀ ਕਿ ਮੈਂ YSRCP ਪਾਰਟੀ ਛੱਡਣ ਅਤੇ ਕੁਝ ਸਮੇਂ ਲਈ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਇੱਕ ਵਾਰ ਅੰਬਾਤੀ ਰਾਇਡੂ ਕ੍ਰਿਕਟ ਦੇ ਮੈਦਾਨ ‘ਤੇ ਨਜ਼ਰ ਆਉਣਗੇ। ਦਰਅਸਲ, ਅੰਬਾਤੀ ਰਾਇਡੂ UAE ਲੀਗ ILT20 ‘ਚ ਖੇਡਣਗੇ। ਅੰਬਾਤੀ ਰਾਇਡੂ ਇਸ ਲੀਗ ‘ਚ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕਰਨਗੇ। ਇਸ ਲਈ ਅੰਬਾਤੀ ਰਾਇਡੂ ਨੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਅੰਬਾਤੀ ਰਾਇਡੂ ਨੇ ਲਿਖਿਆ ਹੈ ਕਿ ਮੈਂ ਅੰਬਾਤੀ ਰਾਇਡੂ ਦੁਬਈ ‘ਚ 20 ਜਨਵਰੀ ਤੋਂ ਹੋਣ ਵਾਲੇ ਆਈਐਲਟੀ20 ‘ਚ ਮੁੰਬਈ ਇੰਡੀਅਨਜ਼ ਲਈ ਖੇਡਾਗਾ। ਇਸ ਲਈ ਮੈਨੂੰ ਪੇਸ਼ੇਵਰ ਖੇਡਾਂ ਖੇਡਣ ਵੇਲੇ ਸਿਆਸੀ ਤੌਰ ‘ਤੇ ਗੈਰ-ਸੰਬੰਧਿਤ ਹੋਣ ਦੀ ਲੋੜ ਹੈ। ਅਸਲ ‘ਚ ਅੰਬਾਤੀ ਰਾਇਡੂ ਦੇ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਉਹ ਕੁੱਝ ਦਿਨ ਪਹਿਲਾਂ ਹੀ ਰਾਜਨੀਤੀ ‘ਚ ਆਏ ਸਨ।
ਤੁਹਾਨੂੰ ਦੱਸ ਦੇਈਏ ਕਿ ILT20 19 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਮੁੰਬਈ ਇੰਡੀਅਨਜ਼ ਫ੍ਰੈਂਚਾਇਜ਼ੀ MI ਅਮੀਰਾਤ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਦੁਬਈ ਕੈਪੀਟਲਸ ਦੇ ਖਿਲਾਫ ਖੇਡੇਗੀ। ਇਸ ਟੂਰਨਾਮੈਂਟ ‘ਚ 6 ਟੀਮਾਂ ਹਿੱਸਾ ਲੈਣਗੀਆਂ, ਜਦਕਿ ਸੀਜ਼ਨ ‘ਚ ਕੁੱਲ 34 ਮੈਚ ਖੇਡੇ ਜਾਣਗੇ। ILT20 ਦਾ ਫਾਈਨਲ 17 ਫਰਵਰੀ ਨੂੰ ਖੇਡਿਆ ਜਾਵੇਗਾ। ਅੰਬਾਤੀ ਰਾਇਡੂ ਤੋਂ ਇਲਾਵਾ MI ਅਮੀਰਾਤ ‘ਚ ਕੀਰੋਨ ਪੋਲਾਰਡ, ਡਵੇਨ ਬ੍ਰਾਵੋ, ਟ੍ਰੇਂਟ ਬੋਲਟ, ਕੋਰੀ ਐਂਡਰਸਨ ਅਤੇ ਕੁਸਲ ਪਰੇਰਾ ਵਰਗੇ ਖਿਡਾਰੀ ਹੋਣਗੇ।
I Ambati Rayudu will be representing the Mumbai Indians in the upcoming ILt20 from jan 20th in Dubai. Which requires me to be politically non affiliated whilst playing professional sport.
— ATR (@RayuduAmbati) January 7, 2024