[gtranslate]

ਧੋਨੀ ਦੇ ਦੋਸਤ ਦਾ ਰਾਜਨੀਤੀ ‘ਚ ਨਹੀਂ ਲੱਗਿਆ ਮਨ ! ਸਿਆਸੀ ਪਿਚ ‘ਤੇ 10 ਦਿਨਾਂ ‘ਚ ਹੀ ”ਬੋਲਡ’ ਹੋਏ ਅੰਬਾਤੀ ਰਾਇਡੂ, YSRCP ਨੂੰ ਛੱਡ ਸਭ ਨੂੰ ਕੀਤਾ ਹੈਰਾਨ

ambati rayudu resign from ysrcp party

ਅੰਬਾਤੀ ਰਾਇਡੂ ਨੇ ਹੈਰਾਨ ਕਰਨ ਵਾਲਾ ਫੈਸਲਾ ਲੈ ਕੇ ਰਾਜਨੀਤੀ ਛੱਡ ਦਿੱਤੀ ਹੈ। ਉਨ੍ਹਾਂ ਨੇ ਖੁਦ ਰਾਜਨੀਤੀ ਛੱਡਣ ਦੇ ਆਪਣੇ ਫੈਸਲੇ ਬਾਰੇ ਦੱਸਿਆ ਹੈ। ਰਾਇਡੂ ਨੇ ਯੁਵਜਨ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਤੋਂ ਅਸਤੀਫਾ ਦੇ ਦਿੱਤਾ ਹੈ। ਰਾਇਡੂ 10 ਦਿਨ ਪਹਿਲਾਂ ਯਾਨੀ ਕਿ 28 ਦਸੰਬਰ ਨੂੰ ਪਾਰਟੀ ‘ਚ ਸ਼ਾਮਿਲ ਹੋਏ ਸਨ। ਹਾਲਾਂਕਿ ਉਨ੍ਹਾਂ ਨੇ ਰਾਜਨੀਤੀ ਨੂੰ ਹਮੇਸ਼ਾ ਲਈ ਨਹੀਂ ਛੱਡਿਆ ਹੈ, ਸਗੋਂ ਉਹ ਕੁਝ ਸਮੇਂ ਲਈ ਹੀ ਰਾਜਨੀਤੀ ਤੋਂ ਦੂਰ ਗਏ ਹਨ। ਸਾਬਕਾ ਭਾਰਤੀ ਕ੍ਰਿਕਟਰ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ।

ਰਾਇਡੂ ਨੇ ਟਵੀਟ ਕੀਤਾ, “ਇਹ ਸਭ ਨੂੰ ਸੂਚਿਤ ਕਰਨ ਲਈ ਹੈ ਕਿ ਮੈਂ YSRCP ਪਾਰਟੀ ਛੱਡਣ ਅਤੇ ਕੁਝ ਸਮੇਂ ਲਈ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਸਹੀ ਸਮੇਂ ‘ਤੇ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।” ਰਾਇਡੂ 28 ਦਸੰਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਇਸ ਦੌਰਾਨ ਸੂਬੇ ਦੇ ਉਪ ਮੁੱਖ ਮੰਤਰੀ ਨਾਰਾਇਣ ਸਵਾਮੀ ਅਤੇ ਸੰਸਦ ਮੈਂਬਰ ਪੇਡਿਰੈਡੀ ਮਿਥੁਨ ਰੈੱਡੀ ਵੀ ਮੌਜੂਦ ਸਨ। ਰਾਇਡੂ ਨੇ ਪਾਰਟੀ ਛੱਡਣ ਦੇ ਆਪਣੇ ਫੈਸਲੇ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਸਹੀ ਸਮਾਂ ਆਉਣ ’ਤੇ ਅਗਲੀ ਕਾਰਵਾਈ ਬਾਰੇ ਸੂਚਿਤ ਕਰਨਗੇ।

Leave a Reply

Your email address will not be published. Required fields are marked *