ਅੰਬਾਤੀ ਰਾਇਡੂ ਨੇ ਆਈਪੀਐਲ 2023 ਸੀਜ਼ਨ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਸੀ, ਪਰ ਹੁਣ ਉਹ ਰਾਜਨੀਤੀ ਵਿੱਚ ਆਉਣ ਵਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਅੰਬਾਤੀ ਰਾਇਡੂ ਆਂਧਰਾ ਪ੍ਰਦੇਸ਼ ਦੀ ਕ੍ਰਿਸ਼ਨਾ ਜਾਂ ਗੁੰਟੂਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। IPL 2023 ਸੀਜ਼ਨ ਤੋਂ ਪਹਿਲਾਂ ਅੰਬਾਤੀ ਰਾਇਡੂ ਨੇ ਕਿਹਾ ਸੀ ਕਿ ਉਹ ਇਸ ਸੀਜ਼ਨ ਤੋਂ ਬਾਅਦ ਰਾਜਨੀਤੀ ‘ਚ ਆਉਣਗੇ। ਇਸ ਦੇ ਨਾਲ ਹੀ ਹੁਣ ਅੰਬਾਤੀ ਰਾਇਡੂ YSRCP ਪਾਰਟੀ ‘ਚ ਸ਼ਾਮਿਲ ਹੋਣਗੇ। ਇਸ ਸਬੰਧ ਵਿੱਚ ਉਹ ਵਾਈਐਸਆਰਸੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੂੰ ਦੋ ਵਾਰ ਮਿਲ ਚੁੱਕੇ ਹਨ।
ਦਰਅਸਲ, ਮੰਨਿਆ ਜਾ ਰਿਹਾ ਹੈ ਕਿ ਵਾਈਐਸਆਰਸੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਚਾਹੁੰਦੇ ਹਨ ਕਿ ਅੰਬਾਤੀ ਰਾਇਡੂ ਚੋਣ ਲੜਨ। ਹਾਲਾਂਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਅੰਬਾਤੀ ਰਾਇਡੂ ਵਿਧਾਨ ਸਭਾ ਚੋਣ ਲੜਨਗੇ ਜਾਂ ਲੋਕ ਸਭਾ ‘ਚ ਆਪਣੀ ਕਿਸਮਤ ਅਜ਼ਮਾਉਣਗੇ। ਇਸ ਦੇ ਨਾਲ ਹੀ ਅੰਬਾਤੀ ਰਾਇਡੂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਵਾਈਐਸ ਜਗਨ ਮੋਹਨ ਰੈੱਡੀ ਦੇ ਕਾਰਨ ਰਾਜਨੀਤੀ ਵਿੱਚ ਆ ਰਹੇ ਹਨ। YS ਜਗਨ ਮੋਹਨ ਰੈੱਡੀ ਮੇਰੇ ਵਰਗੇ ਕਈ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਮੇਰੇ ਵਰਗੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ, ਜੋ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਹਨ।