ਲੌਕਡਾਊਨ ਅਤੇ ਕੋਰੋਨਾ ਦੀ ਮਾਰ ਮਗਰੋਂ ਹੁਣ ਕਈ ਦੇਸ਼ਾ ਨੇ ਨਿਯਮਾਂ ਵਿੱਚ ਕਟੌਤੀ ਕਰ ਦੂਜੇ ਦੇਸ਼ਾ ਦੇ ਲੋਕਾਂ ਲਈ ਆਪਣੇ ਦਰਵਾਜੇ ਖੋਲ੍ਹ ਦਿੱਤੇਹਨ । ਜਿਨ੍ਹਾਂ ਵਿੱਚੋਂ ਇੱਕ ਨਿਊਜ਼ੀਲੈਂਡ ਵੀ ਹੈ। ਪਰ ਇਸ ਦੌਰਾਨ ਇਮੀਗ੍ਰੇਸ਼ਨ ਨਿਊਜੀਲੈਂਡ ਨਾਲ ਸਬੰਧਿਤ ਕੁੱਝ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਨੇ ਜਿਨ੍ਹਾਂ ਕਈ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ ਨਿਊਜੀਲੈਂਡ ਏਅਰਪੋਰਟ ‘ਤੇ ਪਹੁੰਚਣ ਮਗਰੋਂ ਹੁਣ ਤੱਕ ਸੈਂਕੜੇ ਲੋਕਾਂ ਨੂੰ ਐਂਟਰੀ ਨਾ ਦੇ ਕੇ ਵਾਪਿਸ ਭੇਜਿਆ ਗਿਆ ਹੈ। ਜਿਸ ਵਿੱਚ ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਸਭ ਤੋਂ ਜਿਆਦਾ ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਹੈ। ਜਿਨ੍ਹਾਂ ਨੂੰ ਨਿਊਜੀਲੈਂਡ ਦੀ ਐਂਟਰੀ ਨਾ ਦੇ ਕੇ ਏਅਰਪੋਰਟ ਤੋਂ ਵਾਪਿਸ ਭੇਜਿਆ ਗਿਆ ਹੈ। ਦੱਸ ਦੇਈਏ ਕਿ ਵਾਪਸੀ ਵਾਲੇ ਇੰਨਾਂ ਲੋਕਾਂ ਵਿੱਚ ਵੀਜਾ ਧਾਰਕ ਤੇ ਨਿਊਜੀਲੈਂਡ ਇਲੈਕਟ੍ਰਿਕ ਟਰੈਵਲ ਅਥਾਰਟੀ ਤਹਿਤ ਵੀਜਾ ਵੇਵਰ ‘ਤੇ ਆਏ ਦੋਨੋਂ ਸ਼੍ਰੇਣੀਆਂ ਦੇ ਯਾਤਰੀ ਸ਼ਾਮਿਲ ਹਨ।
ਇਸ ਮਾਮਲੇ ‘ਤੇ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਮੈਨੇਜਰ ਰਿਚਰਡ ਓਵੇਨ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਯਾਤਰੀ ਇਸ ਗੱਲ ਦਾ ਧਿਆਨ ਰੱਖਣ ਕਿ ਵੀਜਾ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਨਿਊਜੀਲੈਂਡ ਦੀ ਐਂਟਰੀ ਮਿਲਕੇ ਰਹੇਗੀ। ਉਨ੍ਹਾਂ ਕਿਹਾ ਕਿ ਜੋ ਵੀ ਨਿਊਜੀਲੈਂਡ ਪਹੁੰਚਦਾ ਹੈ ਉਹ ਇੱਥੇ ਆ ਕੇ ਇਮੀਗ੍ਰੇਸ਼ਨ ਅਧਕਾਰੀਆਂ ਨੂੰ ਸਹੀ ਜਾਣਕਾਰੀ ਦੇਵੇ ਆਪਣੀ ਯਾਤਰਾ ਦਾ ਅਸਲ ਕਾਰਨ ਦੱਸਣ। ਜਿਸ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਪਸ਼ਟ ਹੋਵੇ ਕਿ ਤੁਸੀ ਵੀਜੇ ਦੀਆਂ ਸ਼ਰਤਾਂ ਪੂਰੀਆਂ ਕਰ ਰਹੇ ਹੋ। ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਭਾਰਤੀਆਂ ਨਾਲ ਕੋਈ ਨਿੱਜੀ ਵੈਰ ਨਹੀਂ ਹੈ, ਪਰ ਉਨ੍ਹਾਂ ਦੀ ਇੱਕ ਛੋਟੀ ਜਿਹੀ ਗਲਤੀ ਜਾਂ ਇਮੀਗ੍ਰੇਸ਼ਨ ਅਧਿਕਾਰੀ ਦਾ ਤੁਹਾਡੇ ਜੁਆਬਾਂ ਤੋਂ ਸੰਤੁਸ਼ਟ ਨਾ ਹੋਣਾ ਵਾਪਸੀ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ।