ਨਿਊਜ਼ੀਲੈਂਡ ਵਿੱਚ ਬੀਤੇ ਕੁੱਝ ਦਿਨਾਂ ਤੋਂ ਹੁਣ ਕੋਰੋਨਾ ਦੀ ਰਫ਼ਤਾਰ ਵਿੱਚ ਕਮੀ ਆ ਰਹੀ ਹੈ। ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਵੀ ਹੁਣ ਘੱਟਦੀ ਜਾਪ ਰਹੀ ਹੈ। ਉੱਥੇ ਹੀ ਕੋਰੋਨਾ ਕਾਰਨ ਲਗਾਈਆਂ ਗਈਆਂ ਪਬੰਦੀਆਂ ਵਿੱਚ ਵੀ ਹੁਣ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਇਸੇ ਤਹਿਤ ਆਕਲੈਂਡ ਨੂੰ ਛੱਡ ਕੇ ਸਾਰਾ ਨਿਊਜ਼ੀਲੈਂਡ ਮੰਗਲਵਾਰ ਯਾਨੀ ਕਿ 7 ਸਤੰਬਰ ਨੂੰ ਰਾਤ 11.59 ਵਜੇ ਤੋਂ ਅਲਰਟ ਲੈਵਲ 2 ‘ਤੇ ਮੂਵ ਹੋ ਜਾਵੇਗਾ। ਪਰ ਵਾਧੂ ਪਾਬੰਦੀਆਂ ਦੇ ਨਾਲ, ਜਿਸ ਨੂੰ ਪ੍ਰਧਾਨ ਮੰਤਰੀ ਨੇ ‘ਡੈਲਟਾ ਲੈਵਲ 2’ ਕਿਹਾ ਹੈ।
ਇਸ ਦੌਰਾਨ ਮਾਸਕ ਪਾਉਣਾ, ਸਮਾਜਿਕ ਦੂਰੀ ਅਤੇ ਸੀਮਤ ਸੰਖਿਆ ਵਰਗੇ ਕੋਰੋਨਾ ਨਿਯਮਾਂ ਦੀ ਪਾਲਣਾ ਲਾਜਮੀ ਤੌਰ ‘ਤੇ ਕਰਨੀ ਪਏਗੀ। ਇਸ ਦੌਰਾਨ ਇਨਡੋਰ ਵਿੱਚ 50 ਅਤੇ ਬਾਹਰੀ ਸਥਾਨਾਂ ‘ਤੇ 100 ਲੋਕਾਂ ਦੇ ਇੱਕ ਟਾਈਮ ਇਕੱਠੇ ਹੋਣ ਦੀ ਇਜਾਜਤ ਹੋਵੇਗੀ। ਜਿਮ, ਅਜਾਇਬ ਘਰ, ਲਾਇਬ੍ਰੇਰੀਆਂ ਅਤੇ ਹੁਣ ਸੁਪਰਮਾਰਕੀਟਾਂ ਦੇ ਵਿੱਚ ਵੀ ਸਮਾਨ ਨਿਯਮ ਹੋਣੇਗੇ। ਜਦਕਿ ਦੇਸ਼ ਦਾ ਬਾਕੀ ਹਿੱਸਾ 31 ਅਗਸਤ ਮੰਗਲਵਾਰ ਰਾਤ 11.59 ਵਜੇ ਤੋਂ ਬਾਅਦ ਅਤੇ ਵੀਰਵਾਰ ਰਾਤ ਤੋਂ ਨੌਰਥਲੈਂਡ ਪੱਧਰ 3 ‘ਤੇ ਹੈ।