ਮਹਿੰਗਾਈ ਦੀ ਮਾਰ ਤੇ ਕੰਮ ਦੀ ਘਾਟ ‘ਚ ਨਿਊਜ਼ੀਲੈਂਡ ਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਬਾਡੀ ਸ਼ਾਪ ਨਿਊਜ਼ੀਲੈਂਡ ਨੂੰ ਲਿਕਵੀਡੇਸ਼ਨ ਵਿੱਚ ਪਾ ਦਿੱਤਾ ਗਿਆ ਹੈ, ਸਾਰੇ ਸਟੋਰ ਬੰਦ ਹੋ ਗਏ ਹਨ ਅਤੇ ਲਗਭਗ 70 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ। ਨਿਊਜੀਲੈਂਡ ਭਰ ਵਿੱਚ ਕਰੀਬ ਇਸਦੇ 17 ਸਟੋਰ ਸਨ। ਕੰਪਨੀ ਨੇ ਆਪਣੇ ਆਪ ਨੂੰ ਜਨਵਰੀ ਵਿੱਚ ਦੀਵਾਲੀਆ ਐਲਾਨਿਆ ਸੀ, ਪਰ ਤੱਦ ਕੰਪਨੀ ਦੇ ਸਾਰੇ ਸਟੋਰ ਕਾਰਜਸ਼ੀਲ ਸਨ। ਬੋਡੀ ਸ਼ਾਪ ਐਨ ਜੈਡ ਦੀ ਪੇਰੇਂਟ ਕੰਪਨੀ ਯੂਕੇ ਨਾਲ ਸਬੰਧਿਤ ਹੈ। ਤੁਹਾਨੂੰ ਦੱਸ ਦੇਈਏ ਕਿ ਬਾਡੀ ਸ਼ਾਪ ਦੀ ਸਥਾਪਨਾ ਯੂਕੇ ਵਿੱਚ 1976 ਵਿੱਚ ਬ੍ਰਿਟਿਸ਼ ਕਾਰੋਬਾਰੀ ਔਰਤ ਡੇਮ ਅਨੀਤਾ ਰੌਡਿਕ ਦੁਆਰਾ ਕੀਤੀ ਗਈ ਸੀ, ਜੋ ਨੈਤਿਕ ਸੁੰਦਰਤਾ ਉਤਪਾਦਾਂ ‘ਤੇ ਕੇਂਦ੍ਰਿਤ ਸੀ। ਕੰਪਨੀ ਨੇ ਇਸ ਫੈਸਲੇ ‘ਤੇ ਦੁੱਖ ਜਤਾਉਂਦਿਆਂ ਦੇਸ਼ ਵਾਸੀਆਂ ਵੱਲੋਂ ਬੀਤੇ ਸਾਲਾਂ ਵਿੱਚ ਮਿਲੇ ਸਹਿਯੋਗ ਲਈ ਧੰਨਵਾਦ ਅਦਾ ਕੀਤਾ ਹੈ।
