ਨਿਊਜ਼ੀਲੈਂਡ ਵਿੱਚ ਸ਼ੁੱਕਰਵਾਰ 27 ਅਗਸਤ ਨੂੰ ਘੱਟੋ ਘੱਟ ਰਾਤ 11.59 ਵਜੇ ਤੱਕ ਅਲਰਟ ਲੈਵਲ 4 ਲੌਕਡਾਊਨ ਜਾਰੀ ਰਹੇਗਾ, ਜਦਕਿ ਆਕਲੈਂਡ ਵਿੱਚ ਮੰਗਲਵਾਰ 31 ਅਗਸਤ ਰਾਤ 11.59 ਵਜੇ ਤੱਕ ਲੈਵਲ 4 ਦੀਆ ਪਬੰਦੀਆਂ ਜਾਰੀ ਰਹਿਣਗੀਆਂ। ਆਕਲੈਂਡ ਦੇ ਅਲਰਟ ਲੈਵਲ ਦੀ ਸਮੀਖਿਆ ਅਗਲੇ ਸੋਮਵਾਰ, 30 ਅਗਸਤ ਨੂੰ ਕੀਤੀ ਜਾਵੇਗੀ, ਜਦਕਿ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਦੀ ਸਮੀਖਿਆ ਸ਼ੁੱਕਰਵਾਰ ਦੁਪਹਿਰ, 27 ਅਗਸਤ ਨੂੰ ਕੀਤੀ ਜਾਵੇਗੀ। ਇੰਨਾ ਪਬੰਦੀਆਂ ਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਦੇ ਨਾਲ ਅੱਜ ਯਾਨੀ ਕਿ ਮੰਗਲਵਾਰ ਨੂੰ ਐਲਾਨ ਕੀਤਾ ਹੈ।
ਆਰਡਰਨ ਨੇ ਕਿਹਾ, “ਇੱਥੇ ਬਹੁਤ ਸਾਰੇ ਅਣਸੁਲਝੇ ਪ੍ਰਸ਼ਨ ਬਾਕੀ ਹਨ। ਸਾਡੇ ਕੋਲ ਅਜੇ ਕੁੱਝ ਰਸਤੇ ਬਾਕੀ ਹਨ। ਸਾਨੂੰ ਵਧੇਰੇ ਨਿਸ਼ਚਤਤਾ ਦੀ ਲੋੜ ਹੈ। ਅਸੀਂ ਡੈਲਟਾ ਸਬੰਧੀ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ।” ਉਨ੍ਹਾਂ ਕਿਹਾ ਕਿ ਕੈਬਨਿਟ ਨੇ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਨੂੰ ਘੱਟੋ ਘੱਟ ਸ਼ੁੱਕਰਵਾਰ ਰਾਤ ਤੱਕ ਤਾਲਾਬੰਦ ਰੱਖਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਪੂਰੇ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ, ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ।