[gtranslate]

ਅਦਾਕਾਰ ਅਕਸ਼ੈ ਕੁਮਾਰ ਨੂੰ ਮਿਲੀ ਭਾਰਤ ਦੀ ਨਾਗਰਿਕਤਾ, ਟਵੀਟ ਕਰ ਕਿਹਾ – “ਹੁਣ ਦਿਲ ਤੇ ਨਾਗਰਿਕਤਾ ਦੋਵੇਂ ਭਾਰਤੀ”

akshay kumar got indian passport

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ। 15 ਅਗਸਤ ਦੇ ਮੌਕੇ ‘ਤੇ ਅਕਸ਼ੈ ਨੇ ਟਵਿਟਰ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ- ਹੁਣ ਦਿਲ ਅਤੇ ਨਾਗਰਿਕਤਾ ਦੋਵੇਂ ਭਾਰਤੀ ਹਨ। ਸੁਤੰਤਰਤਾ ਦਿਵਸ ਮੁਬਾਰਕ.. ਜੈ ਹਿੰਦ। ਮਹੱਤਵਪੂਰਨ ਗੱਲ ਇਹ ਹੈ ਕਿ ਅਕਸ਼ੈ ਕੁਮਾਰ ਕੋਲ ਹੁਣ ਤੱਕ ਕੈਨੇਡਾ ਦੀ ਨਾਗਰਿਕਤਾ ਸੀ। ਇਸ ਕਾਰਨ ਲੋਕ ਅਕਸਰ ਅਕਸ਼ੈ ਨੂੰ ਕੈਨੇਡੀਅਨ ਕੁਮਾਰ ਕਹਿ ਕੇ ਟ੍ਰੋਲ ਕਰਦੇ ਸਨ।

ਅਕਸ਼ੈ ਕੁਮਾਰ ਨੂੰ ਕੈਨੇਡੀਅਨ ਫੈਡਰਲ ਚੋਣਾਂ ਤੋਂ ਬਾਅਦ ਕੰਜ਼ਰਵੇਟਿਵ ਸਰਕਾਰ ਨੇ 2011 ਵਿੱਚ ਕੈਨੇਡੀਅਨ ਨਾਗਰਿਕਤਾ ਦਿੱਤੀ ਸੀ। ਅਕਸ਼ੈ ਨੇ ਦਸੰਬਰ 2019 ਵਿੱਚ ਭਾਰਤੀ ਪਾਸਪੋਰਟ ਲਈ ਅਰਜ਼ੀ ਦਿੱਤੀ, ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਕੈਨੇਡੀਅਨ ਨਾਗਰਿਕਤਾ ਛੱਡਣ ਜਾ ਰਹੇ ਹਨ। ਜਦੋਂ ਭਾਰਤ ਵਿੱਚ ਅਕਸ਼ੇ ਕੁਮਾਰ ਦੀਆਂ ਬੈਕ-ਟੂ-ਬੈਕ ਫਿਲਮਾਂ ਫਲਾਪ ਹੋ ਰਹੀਆਂ ਸਨ, ਤਾਂ ਉਨ੍ਹਾਂ ਨੇ ਇੱਕ ਦੋਸਤ ਦੀ ਸਲਾਹ ‘ਤੇ ਕੈਨੇਡਾ ਵਿੱਚ ਸੈਟਲ ਹੋਣ ਦਾ ਫੈਸਲਾ ਕੀਤਾ ਸੀ। ਉਸ ਨੇ ਪਾਸਪੋਰਟ ਲਈ ਅਪਲਾਈ ਕੀਤਾ ਅਤੇ ਉਥੋਂ ਦੀ ਨਾਗਰਿਕਤਾ ਹਾਸਿਲ ਕਰ ਲਈ।

ਇੱਕ ਇੰਟਰਵਿਊ ‘ਚ ਅਕਸ਼ੇ ਨੇ ਦੱਸਿਆ ਸੀ- ਮੈਨੂੰ ਲੱਗਦਾ ਸੀ ਕਿ ਮੇਰੀਆਂ ਫਿਲਮਾਂ ਨਹੀਂ ਚੱਲ ਰਹੀਆਂ ਅਤੇ ਮੈਨੂੰ ਕੰਮ ਕਰਦੇ ਰਹਿਣਾ ਪਏਗਾ। ਮੈਂ ਕੈਨੇਡਾ ਵਿੱਚ ਕੰਮ ਕਰਨ ਗਿਆ ਸੀ। ਉੱਥੇ ਦੋਸਤ ਨੇ ਮੈਨੂੰ ਸੈਟਲ ਹੋਣ ਦੀ ਸਲਾਹ ਦਿੱਤੀ ਅਤੇ ਇਸ ਦੌਰਾਨ ਮੈਂ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦਿੱਤੀ। ਉਸ ਸਮੇਂ ਮੇਰੀਆਂ ਸਿਰਫ਼ ਦੋ ਫ਼ਿਲਮਾਂ ਹੀ ਰਿਲੀਜ਼ ਹੋਣ ਲਈ ਬਚੀਆਂ ਸਨ। ਖੁਸ਼ਕਿਸਮਤੀ ਨਾਲ ਇਹ ਦੋਵੇਂ ਸੁਪਰਹਿੱਟ ਹੋ ਗਈਆਂ। ਉਦੋਂ ਤੋਂ ਮੈਂ ਨਹੀਂ ਰੁਕਿਆ, ਕੰਮ ਕਰਦਾ ਰਿਹਾ। ਇਸ ਸਮੇਂ ਦੌਰਾਨ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਹ ਪਾਸਪੋਰਟ ਬਦਲ ਦੇਣਾ ਚਾਹੀਦਾ ਹੈ।

Likes:
0 0
Views:
347
Article Categories:
Entertainment

Leave a Reply

Your email address will not be published. Required fields are marked *