[gtranslate]

ਨਿਊਜ਼ੀਲੈਂਡ ‘ਚ ਬੇਖੌਫ ਹੋਏ ਲੁਟੇਰੇ ! 10 ਦਿਨਾਂ ‘ਚ 4 ਵਾਰ ਲੁੱਟਿਆ ਗਿਆ ਆਕਲੈਂਡ ਦਾ ਇਹ ਮਸ਼ਹੂਰ ਕੈਫੇ

Akl café broken into 4 times in 10 days

ਆਕਲੈਂਡ ‘ਚ ਹੁੰਦੀਆਂ ਚੋਰੀਆਂ ਨੇ ਆਮ ਲੋਕਾਂ, ਕਾਰੋਬਾਰੀਆਂ ਤੇ ਪੁਲਿਸ ਵਾਲਿਆਂ ਦੀ ਨੀਂਦ ਉਡਾਈ ਹੋਈ ਹੈ। ਤਾਜ਼ਾ ਮਾਮਲਾ ਮੋਰਨਿੰਗਸਾਈਡ ਸਥਿਤ ਪ੍ਰਸਿੱਧ ਕਰੇਵ ਕੈਫੇ ਦਾ ਹੈ ਜਿਸਨੂੰ 10 ਦਿਨਾਂ ‘ਚ ਚੌਥੀ ਵਾਰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਕੈਫੇ ਦੇ ਸਹਿ-ਮਾਲਕ ਦਾ ਕਹਿਣਾ ਹੈ ਕਿ “ਕੁੱਲ ਮਿਲਾ ਕੇ, ਹੁਣ ਤੱਕ 4 ਡਕੈਤੀਆਂ ਵਿੱਚ $25,000 ਤੋਂ ਵੱਧ ਦਾ ਸਮਾਨ ਅਤੇ ਨਕਦੀ ਚੋਰੀ ਹੋ ਚੁੱਕੀ ਹੈ।” ਨਾਈਜੇਲ ਕੌਟਲ ਨੇ ਬੀਤੇ ਦਿਨ ਦੁਪਹਿਰ ਵੇਲੇ ਕ੍ਰੇਵ ਦੇ ਫੇਸਬੁੱਕ ਪੇਜ ‘ਤੇ ਪੋਸਟ ਕਰਦਿਆਂ ਇਸ ਸਬੰਧੀ ਖੁਲਾਸਾ ਕੀਤਾ ਸੀ। ਉੱਥੇ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਚੋਰੀਆਂ ਕਿਸੇ ਇੱਕ ਗਿਰੋਹ ਵੱਲੋਂ ਕੀਤੀਆਂ ਗਈਆਂ ਹੋ ਸਕਦੀਆਂ ਹਨ। ਉੱਥੇ ਉਨ੍ਹਾਂ ਲੁਟੇਰਿਆਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

Leave a Reply

Your email address will not be published. Required fields are marked *