ਐਤਵਾਰ ਨੂੰ ਖੇਡੇ ਗਏ ਟੀ -20 ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਇੱਕਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਹੈ। ਇਸ ਕਰਾਰੀ ਹਾਰ ਦੇ ਨਾਲ, ਵਿਸ਼ਵ ਕੱਪ ਦੇ ਮੈਚਾਂ ਵਿੱਚ ਪਾਕਿਸਤਾਨ ਦੇ ਖਿਲਾਫ ਕਦੇ ਨਾ ਹਾਰਨ ਦੀ ਭਾਰਤ ਦੀ ਲੜੀ ਵੀ ਟੁੱਟ ਗਈ ਹੈ। ਪਾਕਿਸਤਾਨ ਦੇ ਖਿਲਾਫ ਇਸ ਹਾਰ ਤੋਂ ਭਾਰਤੀ ਪ੍ਰਸ਼ੰਸਕ ਕਾਫੀ ਦੁਖੀ ਹਨ। ਦੁਬਈ ਵਿੱਚ ਹੋਏ ਇਸ ਮੈਚ ਵਿੱਚ ਭਾਰਤ ਦੀ ਕਰਾਰੀ ਹਾਰ ਤੇ ਪਾਕਿਸਤਾਨ ਦਾ ਸ਼ਾਨਦਾਰ ਖੇਡ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਇਸ ਮੈਚ ਵਿੱਚ ਨਜ਼ਰ ਆਈ ਸ਼ਾਨਦਾਰ ਖੇਡ ਭਾਵਨਾ ਵੀ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ।
Haanji? Walk over chahiye tha @harbhajan_singh ? pic.twitter.com/6XSc5cpcPp
— Shoaib Akhtar (@shoaib100mph) October 24, 2021
ਉੱਥੇ ਹੀ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਕ੍ਰਿਕਟ ਦੇ ਦਿੱਗਜਾਂ ਦਰਮਿਆਨ ਅਕਸਰ ਫੁਲਕੀ ਨੋਕ ਝੋਕ ਹੁੰਦੀ ਰਹਿੰਦੀ ਹੈ। ਹਰਭਜਨ ਸਿੰਘ ਅਤੇ ਸ਼ੋਏਬ ਅਖਤਰ ਵਿਚਾਲੇ ਕਈ ਵਾਰ ਝਨੋਕ ਝੋਕ ਹੋ ਚੁੱਕੀ ਹੈ। ਮੈਚ ਤੋਂ ਪਹਿਲਾਂ ਭੱਜੀ ਨੇ ਸ਼ੋਏਬ ਅਖਤਰ ਨੂੰ ਸਲਾਹ ਦਿੱਤੀ ਸੀ ਕਿ ਵਿਸ਼ਵ ਕੱਪ ‘ਚ ਪਾਕਿਸਤਾਨੀ ਟੀਮ ਨੂੰ ਭਾਰਤ ਖਿਲਾਫ ਵਾਕਓਵਰ ਕਰਨਾ ਚਾਹੀਦਾ ਹੈ। ਭਾਰਤ ਪਾਕਿਸਤਾਨ ਦੇ ਮੈਚ ਤੋਂ ਬਾਅਦ ਪਾਕਿਸਤਾਨ ਦੀ ਜਿੱਤ ਹੋਈ ਹੈ ਅਤੇ ਇਸ ਮੌਕੇ ਵੀ ਸ਼ੋਏਬ ਅਖ਼ਤਰ ਨੇ ਹਰਭਜਨ ਨੂੰ ਉਨ੍ਹਾਂ ਦੇ ਬਿਆਨ ‘ਤੇ ਟ੍ਰੋਲ ਕਰਨ ਦਾ ਮੌਕਾ ਨਹੀਂ ਛੱਡਿਆ।
Kahan ho yaar @harbhajan_singh ??
🧐— Shoaib Akhtar (@shoaib100mph) October 24, 2021
ਹਰਭਜਨ ਸਿੰਘ ਦੀ ਇਸ ਟਿੱਪਣੀ ‘ਤੇ ਹੁਣ ਸ਼ੋਏਬ ਅਖਤਰ ਨੇ ਉਨ੍ਹਾਂ ‘ਤੇ ਵਿਅੰਗ ਕੱਸਿਆ ਹੈ। ਪਾਕਿਸਤਾਨ ਦੇ ਖਿਲਾਫ ਸ਼ਰਮਨਾਕ ਹਾਰ ਤੋਂ ਬਾਅਦ ਸ਼ੋਏਬ ਅਖਤਰ ਨੇ ਟਵੀਟ ਕਰਕੇ ਪੁੱਛਿਆ ਕਿ ਭੱਜੀ ਨੂੰ ਅਜੇ ਵੀ ਵਾਕਓਵਰ ਦੀ ਲੋੜ ਹੈ? ਸ਼ੋਏਬ ਅਖਤਰ ਨੇ ਕਿਹਾ ਹਾਂ ਭੱਜੀ ਹਰਭਜਨ ਸਿੰਘ ਵਾਕਓਵਰ ਲੈਣਾ ਹੈ? ਨਹੀਂ ਲੈਣਾ? ਅੱਛਾ ਚੱਲੋ, ਕੀ ਕਰ ਸਕਦੇ ਹਾਂ ਯਾਰ, ਆਰਾਮ ਕਰੋ, ਦਿਨ ਦਾ ਅਨੰਦ ਲਓ ਅਤੇ ਇਸ ਨੂੰ ਸਹਿਣ ਕਰੋ। ਸ਼ੋਏਬ ਅਖਤਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸ਼ੋਏਬ ਅਖ਼ਤਰ ਨੇ ਹੁਣ ਇਸ ਸਬੰਧੀ ਇੱਕ ਹੋਰ ਟਵੀਟ ਕਰਕੇ ਹਰਭਜਨ ਸਿੰਘ ਨੂੰ ਪੁੱਛਿਆ ਹੈ,”ਕਿੱਥੇ ਹੋ ਯਾਰ?”
ਭਾਰਤ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਇਕ ਟੀਵੀ ਚੈਨਲ ਉਪਰ ਹਰਭਜਨ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨੀ ਟੀਮ ਨੂੰ ਭਾਰਤ ਨੂੰ ਵਾਕਓਵਰ ਦੇ ਦੇਣਾ ਚਾਹੀਦਾ ਹੈ। ਫਿਰ ਤੋਂ ਹਾਰ ਕੇ ਨਿਰਾਸ਼ ਕਿਉਂ ਹੋਣਾ ਚਾਹੁੰਦੇ ਹਨ। ਹਰਭਜਨ ਸਿੰਘ ਨੇ ਕਿਹਾ ਸੀ,”ਮੈਂ ਸ਼ੋਏਬ ਅਖ਼ਤਰ ਨੂੰ ਕਹਿ ਦਿੱਤਾ ਹੈ ਕਿ ਇਸ ਵਾਰ ਵੀ ਤੁਹਾਡੇ ਖੇਡਣ ਦਾ ਕੀ ਫ਼ਾਇਦਾ ਜੇ ਤੁਸੀਂ ਸਾਨੂੰ ਵਾਕਓਵਰ ਹੀ ਦੇ ਦਿਓ। ਸਾਡੇ ਨਾਲ ਖੇਡੋਗੇ, ਫਿਰ ਹਾਰੋਗੇ,ਫਿਰ ਨਿਰਾਸ਼ ਹੋ ਜਾਵੋਗੇ। ਕੋਈ ਚਾਂਸ ਨਹੀਂ ਹੈ ਭਰਾ ਸਾਡੀ ਟੀਮ ਬਹੁਤ ਮਜ਼ਬੂਤ ਹੈ।”