ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਮੁੰਬਈ ਟੈਸਟ ਮੈਚ ‘ਚ ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਨੇ ਰਚਿਆ ਇਤਿਹਾਸ ਹੈ। ਏਜਾਜ਼ ਨੇ ਭਾਰਤੀ ਪਾਰੀ ਦੀਆਂ ਸਾਰੀਆਂ 10 ਵਿਕਟਾਂ ਹਾਸਿਲ ਕੀਤੀਆਂ ਹਨ। ਏਜਾਜ਼ ਪਟੇਲ ਇੱਕੋ ਪਾਰੀ ਵਿੱਚ ਸਾਰੀਆਂ ਦਸ ਵਿਕਟਾਂ ਲੈਣ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹਨ, ਇਸ ਤੋਂ ਪਹਿਲਾਂ ਇਹ ਕਾਰਨਾਮਾ ਇੰਗਲੈਂਡ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਨੇ ਕੀਤਾ ਸੀ। ਮੁੰਬਈ ਟੈਸਟ ਦੀ ਪਹਿਲੀ ਪਾਰੀ ਵਿੱਚ ਏਜਾਜ਼ ਪਟੇਲ ਨੇ ਕੁੱਲ 47.5 ਓਵਰ ਸੁੱਟੇ ਹਨ, ਜਿਨ੍ਹਾਂ ‘ਚ ਮੇਡਨ ਓਵਰ ਨੇ 12, ਦੌੜਾਂ ਦਿੱਤੀਆਂ 119 ਅਤੇ 10 ਵਿਕਟਾਂ ਹਾਸਿਲ ਕੀਤੀਆਂ।
🔹 Jim Laker
🔹 Anil Kumble
🔹 Ajaz PatelRemember the names! #WTC23 | #INDvNZ | https://t.co/EdvFj8yST5 pic.twitter.com/xDVImIifM6
— ICC (@ICC) December 4, 2021
ਏਜਾਜ਼ ਪਟੇਲ ਲਈ ਮੁੰਬਈ ‘ਚ ਖੇਡਿਆ ਗਿਆ ਇਹ ਟੈਸਟ ਕਾਫੀ ਯਾਦਗਾਰ ਰਿਹਾ ਹੈ। ਮੂਲ ਰੂਪ ਵਿੱਚ ਏਜਾਜ਼ ਪਟੇਲ ਵੀ ਮੁੰਬਈ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਜਨਮ ਇੱਥੇ ਹੀ ਹੋਇਆ ਸੀ। ਇਸੇ ਟੈਸਟ ਵਿੱਚ, ਉਹ ਇੱਕ ਪਾਰੀ ਵਿੱਚ ਪੰਜ ਜਾਂ ਵੱਧ ਵਿਕਟਾਂ ਲੈਣ ਵਾਲਾ ਪਹਿਲਾ ਕੀਵੀ ਸਪਿਨਰ ਵੀ ਬਣ ਗਿਆ ਹੈ। ਖੈਰ, ਹੁਣ ਤਾਂ ਏਜਾਜ਼ ਨੇ ਪਾਰੀ ਦੀਆਂ ਦਸ ਵਿਕਟਾਂ ਹੀ ਆਪਣੇ ਨਾਮ ਕਰ ਲਈਆਂ ਹਨ। ਜਦੋਂ ਏਜਾਜ਼ ਪਟੇਲ ਇਤਿਹਾਸ ਰਚ ਕੇ ਪੈਵੇਲੀਅਨ ਪਰਤ ਰਹੇ ਸਨ ਤਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਵੀ ਏਜਾਜ਼ ਲਈ ਤਾੜੀਆਂ ਮਾਰੀਆ ਅਤੇ ਰਵੀਚੰਦਰਨ ਅਸ਼ਵਿਨ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।
ਇੱਕ ਪਾਰੀ ਵਿੱਚ ਦਸ ਵਿਕਟਾਂ ਲੈਣ ਵਾਲੇ ਗੇਂਦਬਾਜ਼
ਜਿਮ ਲੇਕਰ: 10 ਵਿਕਟਾਂ ਬਨਾਮ ਆਸਟ੍ਰੇਲੀਆ, 1956
ਅਨਿਲ ਕੁੰਬਲੇ: 10 ਵਿਕਟਾਂ ਬਨਾਮ ਪਾਕਿਸਤਾਨ, 1999
ਏਜਾਜ਼ ਪਟੇਲ: ਭਾਰਤ ਦੇ ਵਿਰੁੱਧ 10 ਵਿਕਟਾਂ, 2021