ਵਿਸ਼ਵ ਬੈਂਕ ਦੇ 25 ਮੈਂਬਰੀ ਕਾਰਜਕਾਰੀ ਬੋਰਡ ਨੇ ਬੁੱਧਵਾਰ ਨੂੰ ਮਾਸਟਰ ਕਾਰਡ ਦੇ ਸਾਬਕਾ ਸੀਈਓ ਅਜੈ ਪਾਲ ਸਿੰਘ ਬੰਗਾ ਨੂੰ ਪੰਜ ਸਾਲਾਂ ਲਈ ਵਿਸ਼ਵ ਬੈਂਕ ਦਾ ਪ੍ਰਧਾਨ ਚੁਣਿਆ ਹੈ। ਬੰਗਾ ਦਾ ਕਾਰਜਕਾਲ 2 ਜੂਨ ਤੋਂ ਲਾਗੂ ਹੋਵੇਗਾ। ਬੰਗਾ ਵਿੱਤ ਅਤੇ ਵਿਕਾਸ ਮਾਹਿਰ ਹਨ। 63 ਸਾਲਾ ਬੰਗਾ ਨੂੰ ਇਸ ਸਾਲ ਫਰਵਰੀ ਦੇ ਅਖੀਰ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ। ਉਹ ਇਕਲੌਤੇ ਦਾਅਵੇਦਾਰ ਸਨ ਜੋ ਮੌਜੂਦਾ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਦੀ ਥਾਂ ਲੈ ਸਕਦੇ ਹਨ। ਬੰਗਾ ਟਰੰਪ ਦੇ ਸ਼ਾਸਨ ਦੌਰਾਨ ਅਮਰੀਕਾ ਵਿੱਚ ਅਰਥ ਸ਼ਾਸਤਰੀ ਅਤੇ ਅਮਰੀਕੀ ਖਜ਼ਾਨਾ ਅਧਿਕਾਰੀ ਸਨ।
ਇਹ ਚੋਣ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਵਿਸ਼ਵ ਬੈਂਕ ਦੇ ਬੋਰਡ ਮੈਂਬਰਾਂ ਨੇ ਸੋਮਵਾਰ ਨੂੰ ਬੰਗਾ ਨਾਲ ਕਰੀਬ 4 ਘੰਟੇ ਇੰਟਰਵਿਊ ਕੀਤੀ ਸੀ। ਮਾਲਪਾਸ ਦਾ ਬੈਂਕ ਵਿੱਚ ਆਖਰੀ ਦਿਨ 1 ਜੂਨ ਨੂੰ ਹੋਵੇਗਾ। ਇਹ ਫੈਸਲਾ ਬੋਰਡ ਮੈਂਬਰਾਂ ਦੀਆਂ 24 ਵੋਟਾਂ ਤੋਂ ਬਾਅਦ ਸਾਹਮਣੇ ਆਇਆ ਹੈ। ਰੂਸ ਨੇ ਇਸ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।