ਜਿਹੜੇ ਲੋਕ ਹਵਾਈ ਜਹਾਜ਼ ਰਾਹੀਂ ਸਫ਼ਰ ਕਰਦੇ ਹਨ, ਉਨ੍ਹਾਂ ਨੂੰ ਅਕਸਰ ਹੀ ਏਅਰਪੋਰਟ ‘ਤੇ ਚੈੱਕ-ਇਨ ਲਈ ਰੁਕਣਾ ਪੈਦਾਂ ਹੈ। ਪਰ ਹੁਣ ਚੈੱਕ-ਇਨ ਲਈ ਤੁਹਾਨੂੰ ਜਿਆਦਾ ਸਮਾਂ ਨਹੀਂ ਲੱਗੇਗਾ ਦਰਅਸਲ ਕਵਾਂਟਸ ਏਅਰਲਾਈਨ ਵੱਲੋਂ ਅਗਲੇ ਹਫਤੇ ਚੈੱਕ-ਇਨ ਲਈ ਨਵਾਂ ਕਿਓਸਕ ਦੀ ਵਰਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਯਾਤਰੀਆਂ ਦਾ ਕਾਫੀ ਸਮਾਂ ਬਚੇਗਾ। ਜਾਣਕਾਰੀ ਅਨੁਸਾਰ ਚੈੱਕ-ਇਨ ਲਈ ਨਵਾਂ ਕਿਓਸਕ ਸਿਡਨੀ ਏਅਰਪੋਰਟ ਦੇ ਟਰਮੀਨਲ 3 ਲਗਾਇਆ ਜਾਵੇਗਾ। ਜਿਸ ਨਾਲ ਚੈੱਕ-ਇਨ ਦਾ 90 ਫੀਸਦੀ ਸਮਾਂ ਬੱਚ ਜਾਵੇਗਾ ਅਤੇ ਚੈੱਕ-ਇਨ ਲਈ ਸਿਰਫ 20 ਸੈਕਿੰਡ ਦਾ ਸਮਾਂ ਲੱਗੇਗਾ। ਜੇਕਰ ਇਹ ਤਕਨੀਕ ਸਫਲ ਰਹਿੰਦੀ ਹੈ ਤਾਂ ਦੁਨੀਆ ਭਰ ‘ਚ ਏਅਰਪੋਰਟਾਂ ‘ਤੇ ਚੈੱਕ-ਇਨ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
