ਏਅਰਲਾਈਨ ਦਾ ਕਹਿਣਾ ਹੈ ਕਿ ਵੈਲਿੰਗਟਨ ਤੋਂ ਸਿਡਨੀ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ ਦੀ ਬੀਤੇ ਦਿਨ ਦੁਪਹਿਰ ਵੇਲੇ “ਇੰਜਣ ‘ਚ ਕੋਈ ਖਰਾਬੀ” ਆਉਣ ਤੋਂ ਬਾਅਦ ਆਕਲੈਂਡ ‘ਚ ਐਮਰਜੈਂਸੀ ਕਰਵਾਉਣੀ ਪਈ ਹੈ। ਵੈਲਿੰਗਟਨ ਤੋਂ ਸਿਡਨੀ ਲਈ ਉਡਾਣ NZ249 ਐਤਵਾਰ ਨੂੰ ਦੁਪਹਿਰ 3 ਵਜੇ ਤੋਂ ਕੁਝ ਸਮਾਂ ਪਹਿਲਾਂ ਰਵਾਨਾ ਹੋਈ ਸੀ। ਵੈੱਬਸਾਈਟ FlightRadar24.com ਨੇ ਵੈਲਿੰਗਟਨ ਛੱਡਣ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਨੂੰ ਤੇਜ਼ੀ ਨਾਲ ਆਕਲੈਂਡ ਵੱਲ ਮੋੜਦੇ ਹੋਏ ਦਿਖਾਇਆ ਹੈ। ਫਲਾਈਟ ਓਪਰੇਸ਼ਨ ਦੇ ਮੁਖੀ ਹਿਊਗ ਪੀਅਰਸ ਨੇ ਕਿਹਾ ਕਿ ਇੰਜਣ ਬੰਦ ਹੋ ਗਿਆ ਸੀ ਅਤੇ ਏਅਰਕ੍ਰਾਫਟ ਨੂੰ ਆਕਲੈਂਡ ਵੱਲ ਮੋੜ ਦਿੱਤਾ ਗਿਆ ਸੀ ਕਿਉਂਕਿ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਜਹਾਜ਼ ਸ਼ਾਮ 5.20 ਵਜੇ ਤੋਂ ਬਾਅਦ ਸੁਰੱਖਿਅਤ ਰੂਪ ਨਾਲ ਉਤਾਰਿਆ ਗਿਆ ਸੀ।