ਏਅਰ ਨਿਊਜ਼ੀਲੈਂਡ ਨੇ ਇੱਕ ਪੈਕੇਜ ਦੀ ਘੋਸ਼ਣਾ ਕੀਤੀ ਹੈ ਜਿਸ ਰਹੀ ਏਅਰਲਾਈਨ ਸਰਕਾਰ ਨੂੰ ਕਰਜ਼ੇ ਦਾ ਭੁਗਤਾਨ ਕਰਨ ਲਈ ਲੋੜੀਂਦੀ ਪੂੰਜੀ ਇਕੱਠੀ ਕਰੇਗੀ ਜੋ ਕੋਵਿਡ -19 ਮਹਾਂਮਾਰੀ ਦੇ ਦੌਰਾਨ ਏਅਰਲਾਈਨ ਨੂੰ ਚਾਲੂ ਰੱਖਣ ਲਈ ਲਿਆ ਗਿਆ ਸੀ। ਦੱਸ ਦੇਈਏ ਕਿ ਏਅਰ ਨਿਊਜ਼ੀਲੈਂਡ ਨੇ ਮਹਾਂਮਾਰੀ ਦੌਰਾਨ ਸਰਕਾਰ ਤੋਂ $ 850 ਮਿਲੀਅਨ ਦਾ ਕਰਜ਼ਾ ਲਿਆ ਸੀ। ਜਿਸ ਨੂੰ ਉਤਾਰਨ ਲਈ ਹੁਣ ਲਈ ਆਪਣੇ ਸ਼ੇਅਰ ਵੇਚਣ ਦੀ ਯੋਜਨਾ ਬਣਾਈ ਹੈ। ਏਅਰ ਨਿਊਜੀਲੈਂਡ $2.2 ਬਿਲੀਅਨ ਇੱਕਠੇ ਕਰਨ ਲਈ ਆਪਣੇ ਸ਼ੇਅਰ ਵੇਚੇਗੀ। ਜਿਨ੍ਹਾਂ ਵਿੱਚ 51 ਫੀਸਦੀ ਨਿਊਜੀਲੈਂਡ ਸਰਕਾਰ ਹਿੱਸੇਦਾਰੀ ਹੋਵੇਗੀ।
ਇਸ ਦੌਰਾਨ ਇਕੱਠੀ ਹੋਈ ਪੂੰਜੀ ਦਾ ਇੱਕ ਹਿੱਸਾ ਮਹਾਂਮਾਰੀ ਦੌਰਾਨ ਸਰਕਾਰ ਤੋਂ ਪ੍ਰਾਪਤ ਹੋਏ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਵਰਤਿਆ ਜਾਵੇਗਾ।