ਆਕਲੈਂਡ ਤੋਂ ਬਾਲੀ ਪਰਤਦੇ ਸਮੇਂ ਏਅਰ ਨਿਊਜ਼ੀਲੈਂਡ ਦੇ ਇੱਕ ਜਹਾਜ਼ ਦੇ ਬਿਜਲੀ ਦੀ ਲਪੇਟ ਵਿੱਚ ਆ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਫਲਾਈਟ NZ64 ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਆਕਲੈਂਡ ਹਵਾਈ ਅੱਡੇ ਤੋਂ ਡੇਨਪਾਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ ਸੀ, ਪਰ ਫਲਾਈਟ ਰੈਡਰ 24 ਦੇ ਅੰਕੜਿਆਂ ਅਨੁਸਾਰ, ਇੱਕ ਘੰਟੇ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਨੂੰ ਵਾਪਸ ਮੋੜ ਦਿੱਤਾ ਗਿਆ ਸੀ। ਰਾਹਤ ਵਾਲੀ ਗੱਲ ਹੈ ਕਿ ਜਹਾਜ਼ ਸੁਰੱਖਿਅਤ ਢੰਗ ਨਾਲ ਆਕਲੈਂਡ ਵਿੱਚ ਉਤਰਿਆ ਅਤੇ ਇਸਦੀ ਮਿਆਰੀ ਇੰਜੀਨੀਅਰਿੰਗ ਜਾਂਚ ਕੀਤੀ ਜਾ ਰਹੀ ਸੀ। ਫਲਾਈਟ ਆਪਰੇਸ਼ਨਜ਼ ਦੇ ਮੁਖੀ ਹਿਊਗ ਪੀਅਰਸ ਨੇ ਕਿਹਾ ਕਿ ਬਿਜਲੀ ਦੇ ਝਟਕੇ “ਅਸਾਧਾਰਨ ਨਹੀਂ” ਸਨ। ਇਸ ਤੋਂ ਪਹਿਲਾਂ ਅਪ੍ਰੈਲ ‘ਚ ਬਾਲੀ ਤੋਂ ਆਕਲੈਂਡ ਜਾਣ ਵਾਲੀ ਫਲਾਈਟ ਵਿੱਚ turbulence ਦੌਰਾਨ ਇੱਕ ਯਾਤਰੀ ਦੀ ਲੱਤ ਟੁੱਟ ਗਈ ਸੀ।
