ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਆਕਲੈਂਡ ਜਾਣ ਵਾਲੀ ਫਲਾਈਟ ਵਿੱਚ Turbulence ਦੌਰਾਨ ਇੱਕ ਏਅਰ ਨਿਊਜ਼ੀਲੈਂਡ ਯਾਤਰੀ ਦੀ ਲੱਤ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਖ ਸੰਚਾਲਨ ਅਖੰਡਤਾ ਅਤੇ ਸੁਰੱਖਿਆ ਅਧਿਕਾਰੀ ਕੈਪਟਨ ਡੇਵਿਡ ਮੋਰਗਨ ਨੇ ਕਿਹਾ ਕਿ ਮੰਗਲਵਾਰ ਨੂੰ ਬਾਲੀ ਤੋਂ ਆਕਲੈਂਡ ਜਾ ਰਹੇ NZ65 ‘ਚ ਇੱਕ ਯਾਤਰੀ ਜ਼ਖਮੀ ਹੋ ਗਿਆ ਸੀ।
ਹਾਲਾਂਕਿ ਇਸ ਦੌਰਾਨ ਜਹਾਜ਼ ਵਿੱਚ ਸਵਾਰ ਇੱਕ ਡਾਕਟਰ ਦੁਆਰਾ ਜ਼ਖਮੀ ਦਾ ਮੁੱਢਲਾ ਇਲਾਜ ਕੀਤਾ ਗਿਆ ਸੀ। ਨਿਊਜ਼ੀਲੈਂਡ ਹੇਰਾਲਡ ਨੇ ਦੱਸਿਆ ਕਿ 47 ਸਾਲ ਦਾ ਯਾਤਰੀ , ਟਾਇਲਟ ਤੋਂ ਆਪਣੀ ਸੀਟ ‘ਤੇ ਵਾਪਿਸ ਆ ਰਿਹਾ ਸੀ ਜਦੋਂ Turbulence ਕਾਰਨ ਯਾਤਰੀ ਜਹਾਜ਼ ‘ਚ “ਡਿੱਗ ਗਿਆ” ਅਤੇ ਉਸ ਦੀ ਲੱਤ ਟੁੱਟ ਗਈ। ਜਹਾਜ਼ ਦੇ ਉਤਰਣ ਮਗਰੋਂ ਜ਼ਖਮੀ ਨੂੰ ਤੁਰੰਤ ਇਲਾਜ਼ ਲਈ ਮਿਡਲਮੋਰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।