ਏਅਰ ਨਿਊਜੀਲੈਂਡ ਨੇ ਨਿਊਜੀਲੈਂਡ ਵਾਸੀਆਂ ਲਈ ਇੱਕ ਵੱਡੇ ਆਫਰ ਦਾ ਐਲਾਨ ਕੀਤਾ ਹੈ। ਦਰਅਸਲ ਏਅਰ ਨਿਊਜ਼ੀਲੈਂਡ ਨੇ ਆਪਣੇ ਸਾਰੇ 80 ਘਰੇਲੂ ਰੂਟਾਂ ‘ਤੇ ਗਰੇਬ-ਅ-ਸੀਟ ਤਹਿਤ ਨਵੀਂ ਆਫਰ ਸ਼ੁਰੂ ਕੀਤੀ ਹੈ ਜਿਸ ਦੇ ਅਨੁਸਾਰ ਟਿਕਟਾਂ ਦੇ ਕਿਰਾਏ $54 ਤੋਂ ਸ਼ੁਰੂ ਹੋਣਗੇ। ਦੱਸ ਦੇਈਏ ਇਸ ਸਕੀਮ ਦੇ ਤਹਿਤ 25,000 ਟਿਕਟਾਂ ਵੇਚੀਆਂ ਜਾਣਗੀਆਂ। ਗਰੇਬ-ਅ-ਸੀਟ ਤਹਿਤ ਇਹ ਆਫਰ ਵੀਰਵਾਰ ਤੋਂ 7 ਮਈ ਨੂੰ ਰਾਤ 11:59 ਵਜੇ ਤੱਕ ਉਪਲੱਬਧ ਰਹੇਗਾ। ਹਾਲਾਂਕਿ ਕਿਸੇ ਵੀ ਵਿਕਰੀ ਵਾਂਗ, ਸੰਭਾਵੀ ਗਾਹਕਾਂ ਨੂੰ ਟਿਕਟ ਖਰੀਦਣ ਤੋਂ ਪਹਿਲਾਂ ਵਿਕਰੀ ਹਵਾਈ ਕਿਰਾਏ ਦੀਆਂ ਸ਼ਰਤਾਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ।
