ਵੈਨਕੂਵਰ ਜਾ ਰਹੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਦੀ ਬੀਤੀ ਰਾਤ ਕਰੀਬ ਡੇਢ ਘੰਟੇ ਦੀ ਉਡਾਣ ਭਰਨ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਦੱਸ ਦੇਈਏ ਇਸ ਜਹਾਜ਼ ਨੇ ਆਕਲੈਂਡ ਤੋਂ ਕੈਨੇਡਾ ਦੇ ਵੈਨਕੂਵਰ ਲਈ ਉਡਾਣ ਭਰੀ ਸੀ ਪਰ ਨੂੰ ਐਮਰਜੈਂਸੀ ਦੇ ਚੱਲਦਿਆਂ ਇਸ ਨੂੰ ਵਾਪਿਸ ਮੋੜਨਾ ਪਿਆ। ਇੱਕ ਬਿਆਨ ਵਿੱਚ ਏਅਰਲਾਈਨ ਦੇ ਮੁੱਖ ਸੰਚਾਲਨ ਅਖੰਡਤਾ ਅਤੇ ਸੁਰੱਖਿਆ ਅਧਿਕਾਰੀ ਡੇਵਿਡ ਮੋਰਗਨ ਨੇ ਕਿਹਾ ਕਿ ਫਲਾਈਟ NZ24 ਜਹਾਜ਼ ਦੇ ਇੱਕ ਫਲਾਈਟ ਸਪੌਇਲਰ ਵਿੱਚ ਸਮੱਸਿਆ ਆਈ ਸੀ ਜਿਸ ਕਾਰਨ ਇਸ ਨੂੰ ਵਾਪਸ ਮੋੜਿਆ ਗਿਆ ਸੀ। ਦੱਸ ਦੇਈਏ ਫਲਾਈਟ ਸਪੌਇਲਰ ਦੀ ਵਰਤੋਂ ਇੱਕ ਹਵਾਈ ਜਹਾਜ਼ ਨੂੰ ਹੌਲੀ ਕਰਨ ਲਈ ਜਾਂ ਇੱਕ ਜਹਾਜ਼ ਨੂੰ ਹੇਠਾਂ ਉਤਰਨ ਲਈ ਕੀਤੀ ਜਾਂਦੀ ਹੈ। ਜਹਾਜ਼ ਨੂੰ ਕੁਝ ਦੇਰ ਬਾਅਦ ਉਡਾਣ ਭਰਨ ਲਈ ਤਿਆਰ ਕੀਤਾ ਗਿਆ ਸੀ ਅਤੇ ਲਗਭਗ 1 ਵਜੇ ਵੈਨਕੂਵਰ ਲਈ ਰਵਾਨਾ ਹੋਇਆ ਸੀ। ਇਹ ਜਹਾਜ਼ ਅੱਜ ਦੁਪਹਿਰ ਕਰੀਬ ਸਾਢੇ ਚਾਰ ਘੰਟੇ ਦੇਰੀ ਨਾਲ ਵੈਨਕੂਵਰ ਵਿੱਚ ਸੁਰੱਖਿਅਤ ਉਤਰਿਆ।
![air nz flight to vancouver turns back](https://www.sadeaalaradio.co.nz/wp-content/uploads/2024/01/WhatsApp-Image-2024-01-07-at-11.59.53-AM-950x534.jpeg)