ਫ੍ਰੈਂਚ ਪੋਲੀਨੇਸ਼ੀਆ ਜਾ ਰਹੀ ਏਅਰ ਨਿਊਜ਼ੀਲੈਂਡ ਦੀ ਫਲਾਈਟ ‘ਤੇ ਬੀਤੀ ਰਾਤ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਲਾਈਨ ਦੇ ਮੁੱਖ ਸੰਚਾਲਨ ਅਧਿਕਾਰੀ ਐਲੇਕਸ ਮਾਰੇਨ ਨੇ ਕਿਹਾ ਕਿ ਜਹਾਜ਼ ਪਾਪੀਤੇ, ਤਾਹੀਤੀ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ, “ਬੀਤੀ ਰਾਤ Papeete ਦੇ ਰਸਤੇ ‘ਤੇ, NZ902 ਨੂੰ ਉਡਾਣ ਭਰਨ ਤੋਂ ਲਗਭਗ 20 ਮਿੰਟ ਬਾਅਦ ਬਿਜਲੀ ਦਾ ਝਟਕਾ ਲੱਗਿਆ ਸੀ।” ਇਸ ਮਗਰੋਂ ਹਵਾਈ ਜਹਾਜ਼ ਆਕਲੈਂਡ ਵਾਪਿਸ ਆ ਗਿਆ ਸੀ। ਜਿੱਥੇ ਰੱਖ-ਰਖਾਵ ਟੀਮਾਂ ਵੱਲੋਂ ਨਿਰੀਖਣ ਕੀਤਾ ਗਿਆ ਹੈ।