ਆਕਲੈਂਡ ਤੋਂ ਡੁਨੇਡਿਨ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਉਡਾਣ ਦੀ ਵੈਲਿੰਗਟਨ ‘ਚ ਐਮਰਜੈਂਸੀ ਲੈਂਡਿੰਗ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰ ਨਿਊਜ਼ੀਲੈਂਡ ਦੀ ਇਸ ਉਡਾਣ ਨੂੰ ਰਸਤੇ ‘ਚ ਇੱਕ “ਇੱਕ ਯਾਤਰੀ ਵੱਲੋਂ ਪਾਏ ਗਏ ਵਿਘਨ” ਕਾਰਨ ਵੈਲਿੰਗਟਨ ਵੱਲ ਮੋੜਿਆ ਗਿਆ ਹੈ। ਏਅਰ ਨਿਊਜ਼ੀਲੈਂਡ ਦੇ ਮੁੱਖ ਸੰਚਾਲਨ ਅਤੇ ਸੁਰੱਖਿਆ ਅਧਿਕਾਰੀ ਕੈਪਟਨ ਡੇਵਿਡ ਮੋਰਗਨ ਨੇ ਕਿਹਾ ਕਿ ਆਕਲੈਂਡ ਤੋਂ ਡੁਨੇਡਿਨ ਜਾਣ ਵਾਲੀ ਉਡਾਣ NZ679 ਨੂੰ ਅੱਜ ਸਵੇਰੇ ਰਾਜਧਾਨੀ ਵੱਲ ਮੋੜ ਦਿੱਤਾ ਗਿਆ ਸੀ, ਉਨ੍ਹਾਂ ਕਿਹਾ ਕਿ ਇੱਕ ਯਾਤਰੀ ਨਾਲ ਜੁੜੀ ਇੱਕ ਘਟਨਾ ਕਰਕੇ ਇਹ ਲੈਂਡਿੰਗ ਕਰਵਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ “ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਗਾਹਕਾਂ ਅਤੇ ਲੋਕਾਂ ਲਈ ਦੁਖਦਾਈ ਹਨ, ਅਤੇ ਸਾਡੇ ਕੋਲ ਸਾਡੇ ਜਹਾਜ਼ ਵਿੱਚ ਕਿਸੇ ਵੀ ਵਿਘਨ ਪਾਉਣ ਵਾਲੇ ਵਿਵਹਾਰ ਲਈ ਜ਼ੀਰੋ ਸਹਿਣਸ਼ੀਲਤਾ ਹੈ।
