ਸ਼ੁੱਕਰਵਾਰ ਨੂੰ ਕ੍ਰਾਈਸਟਚਰਚ ਤੋਂ ਸਿਡਨੀ ਲਈ ਉਡਾਣ ਭਰਨ ਵਾਲੇ ਜਹਾਜ਼ ਦੇ ਯਾਤਰੀਆਂ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਣਾ ਕਿ ਇਹ ਯਾਤਰਾ ਉਨ੍ਹਾਂ ਨੂੰ ਉਮਰ ਭਰ ਯਾਦ ਰਹੇਗੀ। ਦਰਅਸਲ ਕ੍ਰਾਈਸਟਚਰਚ ਤੋਂ ਸਿਡਨੀ ਜਾਣ ਵਾਲੀ ਫਲਾਈਟ ਨੂੰ ਖਰਾਬ ਮੌਸਮ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਕਾਰਨ ਯਾਤਰਾ ਵੇਲੇ ਜਹਾਜ਼ ‘ਚ ਸਵਾਰ ਯਾਤਰੀਆਂ ਦੇ ਵੀ ਹੋਸ਼ ਉੱਡ ਗਏ ਸਨ। ਕਿਉਂਕ ਜਦੋਂ ਜਹਾਜ਼ ਹਵਾ ਦੇ ਵਿੱਚ ਸੀ ਤਾਂ ਤੂਫਾਨੀ ਹਵਾਵਾਂ ਕਾਰਨ ਅਜਿਹਾ ਟਰਬੂਲੈਂਸ ਪੈਦਾ ਹੋਇਆ ਕਿ ਜਹਾਜ ਅਚਾਨਕ ਕਈ ਫੁੱਟ ਅਚਾਨਕ ਹੇਠਾਂ ਆਉਣ ਲੱਗ ਗਿਆ, ਇਹ ਗੜਬੜ ਤਕਰੀਬਨ 20 ਮਿੰਟ ਤੱਕ ਚੱਲਦੀ ਰਹੀ, ਜਿਸ ਕਾਰਨ ਸਾਰੇ ਯਾਤਰੀ ਡਰ ਗਏ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਕਿਸੇ ਯਾਤਰੀ ਜਾ ਕਰੂ ਮੈਂਬਰ ਦੇ ਕੋਈ ਸੱਟ ਨਹੀਂ ਲੱਗੀ।