ਏਅਰ ਨਿਊਜ਼ੀਲੈਂਡ ਨੇ ਘਰੇਲੂ ਯਾਤਰੀਆਂ ਲਈ ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ ਆਪਣੀ ਕੋਵਿਡ-19 ਵੈਕਸੀਨ ਪਾਸ ਜਾਂ ਨੈਗੇਟਿਵ ਟੈਸਟ ਰਿਪੋਰਟ ਦਾ ਸਬੂਤ ਦਿਖਾਉਣ ਦੀ ਲੋੜ ਨੂੰ ਹਟਾ ਦਿੱਤਾ ਹੈ। ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਨਿਊਜ਼ੀਲੈਂਡ ਵਿੱਚ ਹੁਣ Orange ਟ੍ਰੈਫਿਕ ਲਾਈਟ ਸੈਟਿੰਗਾਂ ਲਾਗੂ ਕੀਤੀਆਂ ਗਈਆਂ ਹਨ, ਦੱਸ ਦੇਈਏ ਕਿ ਬੀਤੇ ਦਿਨ ਕੋਵਿਡ -19 ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਜ਼ ਨੇ ਟ੍ਰੈਫਿਕ ਲਾਈਟ ਸੈਟਿੰਗਾਂ ਦਾ ਐਲਾਨ ਕੀਤਾ ਸੀ। ਏਅਰਲਾਈਨ ਨੇ ਕਿਹਾ ਕਿ, “1 ਮਈ 2022 ਤੋਂ, ਅਸੀਂ ਅੰਤਰਰਾਸ਼ਟਰੀ ਗਾਹਕਾਂ ਲਈ ਸਾਡੀ ‘No jab, no fly’ ਨੀਤੀ ਨੂੰ ਹਟਾ ਦੇਵਾਂਗੇ।” ਹਾਲਾਂਕਿ Orange ਟ੍ਰੈਫਿਕ ਲਾਈਟ ਸੈਟਿੰਗਾਂ ਵਿੱਚ ਵੀ ਉਡਾਣਾਂ ਅਤੇ ਜਨਤਕ ਆਵਾਜਾਈ ਦੌਰਾਨ ਅਜੇ ਵੀ ਮਾਸਕ ਦੀ ਲੋੜ ਹੈ। ਮੁੱਖ ਕਾਰਜਕਾਰੀ ਗ੍ਰੇਗ ਫੋਰਨ ਨੇ ਕਿਹਾ ਕਿ ਕੋਵਿਡ ਪ੍ਰਸਾਰਣ ਦਰਾਂ ਵਿੱਚ ਗਿਰਾਵਟ ਅਤੇ ਟੀਕਾਕਰਨ ਦੇ ਉੱਚ ਪੱਧਰਾਂ ਕਾਰਨ, ਕੁਝ ਜ਼ਰੂਰਤਾਂ ਨੂੰ ਹਟਾਉਣਾ ਸਹੀ ਹੈ।
