ਏਅਰ ਨਿਊਜ਼ੀਲੈਂਡ ਨੇ ਸਾਲ ਦੇ ਅੰਤ ਤੋਂ ਪਹਿਲਾਂ ਆਸਟਰੇਲੀਆ ਤੋਂ ਵਾਪਿਸ ਆਉਣ ਦੇ ਚਾਹਵਾਨਾਂ ਲਈ ਦਸੰਬਰ ਵਿੱਚ ਉਨ੍ਹਾਂ ਦੇ ਕਾਰਜਕ੍ਰਮ (ਸ਼ਡਿਊਲ ) ਵਿੱਚ ਵਾਧੂ 31 ‘ਰੈੱਡ’ ਉਡਾਣਾਂ ਦਾ ਐਲਾਨ ਕੀਤਾ ਹੈ। ਇਹ ਐਲਾਨ ਉਦੋਂ ਆਇਆ ਹੈ ਜਦੋਂ ਸਰਕਾਰ ਸਾਲ ਦੇ ਆਖ਼ਰੀ ਤਿੰਨ ਮਹੀਨਿਆਂ ਦੇ ਸਥਾਨਾਂ ਲਈ ਵੀਰਵਾਰ ਸ਼ਾਮ 6 ਵਜੇ ਹੋਰ 3800 ਐਮਆਈਕਿਯੂ ਕਮਰੇ ਜਾਰੀ ਕਰਨ ਲਈ ਤਿਆਰ ਹੈ। ‘ਰੈੱਡ’ (ਕੁਆਰੰਟੀਨ) ਉਡਾਣਾਂ ਬੁਕਿੰਗ ਪ੍ਰਣਾਲੀ ਵਿੱਚ ਉਪਲਬੱਧ ਮੌਜੂਦਾ ‘ਗ੍ਰੀਨ’ (ਕੁਆਰੰਟੀਨ ਮੁਕਤ) ਉਡਾਣਾਂ ਦੇ ਨਾਲ ਸਬੰਧਿਤ ਹੋਣਗੀਆਂ ਅਤੇ ਉਨ੍ਹਾਂ ਦੇ ਅਨੁਸਾਰ ਲੇਬਲ ਲਗਾਈਆਂ ਜਾਣਗੀਆਂ। ਏਅਰਲਾਈਨ ਦੀ ‘ਰੈੱਡ’ ਸਰਵਿਸਿਜ਼ ਫਲਾਈਟ ਨੰਬਰ NZ8 ਨਾਲ ਸ਼ੁਰੂ ਹੋਣਗੀਆਂ ਅਤੇ ‘ਗ੍ਰੀਨ’ ਸੇਵਾਵਾਂ NZ1 ਨਾਲ ਸ਼ੁਰੂ ਹੋਣਗੀਆਂ।
ਜਿਵੇਂ ਕਿ ਆਸਟ੍ਰੇਲੀਆ ਦੇ ਨਾਲ ਕੁਆਰੰਟੀਨ-ਮੁਕਤ ਯਾਤਰਾ ਨਵੰਬਰ ਦੇ ਅੰਤ ਤੱਕ ਰੁਕ ਗਈ ਹੈ, ਏਅਰਲਾਈਨ ਕੋਲ ਅਜੇ ਵੀ ਗ੍ਰੀਨ (ਕੁਆਰੰਟੀਨ-ਮੁਕਤ) ਉਡਾਣਾਂ ਦਸੰਬਰ ਤੋਂ ਬੁੱਕ ਕਰਨ ਲਈ ਉਪਲਬੱਧ ਹਨ। ਏਅਰ ਨਿਊਜ਼ੀਲੈਂਡ ਦੇ ਮੁੱਖ ਗਾਹਕ ਅਤੇ ਵਿਕਰੀ ਅਧਿਕਾਰੀ ਲੀਏਨ ਗੇਰਾਘਟੀ ਦਾ ਕਹਿਣਾ ਹੈ ਕਿ ਜਿੰਨਾ ਚਿਰ ਨਿਊਜ਼ੀਲੈਂਡ ਵਿੱਚ MIQ ਸਪੇਸ ਉਪਲਬਧ ਹਨ, ਏਅਰਲਾਈਨ ਗਾਹਕਾਂ ਨੂੰ ਉਨ੍ਹਾਂ ਦੇ ਦੋਸਤਾਂ ਅਤੇ whānau ਨਾਲ ਦੁਬਾਰਾ ਜੋੜਨ ਲਈ ਉਡਾਣਾਂ ਦਾ ਸੰਚਾਲਨ ਜਾਰੀ ਰੱਖੇਗੀ।