ਸਮੇਂ-ਸਮੇਂ ਕੀਵੀਆਂ ਦਾ ਮਾਣ ਵਧਾਉਣ ਵਾਲੀ ਏਅਰਲਾਈਨ ਏਅਰ ਨਿਊਜ਼ੀਲੈਂਡ ਨੇ ਇੱਕ ਵਾਰ ਫਿਰ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ। ਏਅਰ ਨਿਊਜ਼ੀਲੈਂਡ ਨੂੰ ਏਸ਼ੀਆ ਪੈਸੇਫਿਕ ‘ਚ ਸਾਲ 2024 ਦੀ ਦੂਜੀ ਸਭ ਤੋਂ ਸਮੇਂ ਸਿਰ ਪੁੱਜਣ ਵਾਲੀ ਏਅਰਲਾਈਨ ਦਾ ਖਿਤਾਬ ਹਾਸਿਲ ਹੋਇਆ ਹੈ। ਤੁਹਾਨੂੰ ਦੱਸ ਦੇਈਏ ਹਰ ਸਾਲ ਲੱਖਾਂ ਉਡਾਣਾ ਸਬੰਧੀ ਰੀਵੀਊ ਜਾਰੀ ਕਰਨ ਵਾਲੇ ਸੀਰੀਅਮ ਰੀਵੀਊ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਸੀਰੀਅਮ ਦੀ ਦੁਨੀਆਂ ਭਰ ਦੀਆਂ ਏਅਰਲਾਈਨਜ਼ ਦੀ ਸੂਚੀ ‘ਚ ਮੈਕਸੀਕੋ ਦੀ ਏਰੋਮੈਕਸੀਕੋ ਪਹਿਲੇ ਨੰਬਰ ‘ਤੇ ਹੈ, ਜਿਸ ਦੀਆਂ 86.70 ਫੀਸਦੀ ਉਡਾਣਾ 2024 ਵਿੱਚ ਸਮੇਂ ਸਿਰ ਪੁੱਜੀਆਂ ਸਨ। ਜਦਕਿ ਪੈਸੇਫਿਕ ‘ਚ ਪਹਿਲੇ ਨੰਬਰ ‘ਤੇ ਜਾਪਾਨ ਦੀਆਂ 80.90 ਫੀਸਦੀ ਉਡਾਣਾ ਅਤੇ ਏਅਰ ਨਿਊਜੀਲੈਂਡ ਦੀਆਂ ਕੁੱਲ 77.56 ਫੀਸਦੀ ਉਡਾਣਾ ਸਮੇਂ ਸਿਰ ਪੁੱਜੀਆਂ ਹਨ।
