ਆਸਟ੍ਰੇਲੀਆਈ ਅਖਬਾਰ ਦੀ ਰਿਪੋਰਟ ਤੋਂ ਬਾਅਦ ਏਅਰ ਨਿਊਜ਼ੀਲੈਂਡ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਕਿ ਉਹ ਰਲੇਵੇਂ ਦੀ ਗੱਲਬਾਤ ਕਰ ਰਿਹਾ ਹੈ। ਭਾਵ ਏਅਰ ਨਿਊਜ਼ੀਲੈਂਡ ਨੇ ਵਰਜਿਨ ਆਸਟ੍ਰੇਲੀਆ ਨਾਲ ਰਲੇਵੇਂ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ ਅਖ਼ਬਾਰ ਨੇ ਰਿਪੋਰਟ ਕੀਤੀ ਸੀ ਕਿ ਏਅਰਲਾਈਨ ਅਤੇ ਵਰਜਿਨ ਆਸਟ੍ਰੇਲੀਆ ਨੇ ਇੱਕ ਸੰਭਾਵੀ ਰਲੇਵੇਂ ਬਾਰੇ ਹਾਲ ਹੀ ਵਿੱਚ ਵਿਚਾਰ ਵਟਾਂਦਰਾ ਕੀਤਾ ਹੈ, ਵਰਜਿਨ ਆਸਟ੍ਰੇਲੀਆਈ ਖੇਤਰੀ ਕੈਰੀਅਰ ਰੈਕਸ ਏਅਰਲਾਈਨਜ਼ ਨੂੰ ਹਾਸਿਲ ਕਰਨ ਬਾਰੇ ਵੀ ਸੋਚ ਰਿਹਾ ਹੈ। ਹਾਲਾਂਕਿ, ਅੱਜ ਸਵੇਰੇ ਸ਼ੇਅਰ ਮਾਰਕੀਟ ਨੂੰ ਦਿੱਤੇ ਇੱਕ ਛੋਟੇ ਬਿਆਨ ਵਿੱਚ, ਏਅਰ ਨਿਊਜ਼ੀਲੈਂਡ ਦੀ ਚੇਅਰਵੁਮੈਨ ਡੇਮ ਥੇਰੇਸ ਵਾਲਸ਼ ਨੇ ਕਿਹਾ ਕਿ “ਸੰਭਾਵੀ ਰਲੇਵੇਂ ਦੇ ਲੈਣ-ਦੇਣ ਦੇ ਸਬੰਧ ਵਿੱਚ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ, ਅਤੇ ਕਿਸੇ ਵੀ ਧਿਰ ਨਾਲ ਵਿਚਾਰ ਵਟਾਂਦਰੇ ਵਿੱਚ ਨਹੀਂ ਹੈ।”
ਏਅਰਲਾਈਨ ਨੇ ਕਿਹਾ ਕਿ ਉਹ ਆਪਣੀਆਂ NZX ਲਗਾਤਾਰ ਖੁਲਾਸੇ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਹੀ ਹੈ। ਆਸਟਰੇਲੀਅਨ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਏਅਰ ਨਿਊਜ਼ੀਲੈਂਡ ਅਤੇ ਵਰਜਿਨ ਵਿਚਕਾਰ “ਹਾਲ ਦੇ ਹਫ਼ਤਿਆਂ ਵਿੱਚ” ਗੱਲਬਾਤ ਹੋਈ ਸੀ, ਪਰ ਉਨ੍ਹਾਂ ਨੇ ਕੋਈ ਸੌਦਾ ਨਹੀਂ ਕੀਤਾ ਸੀ। ਇਸ ਤੋਂ ਪਹਿਲਾ 2011 ਵਿੱਚ, ਏਅਰ ਨਿਊਜ਼ੀਲੈਂਡ ਨੇ ਵਰਜਿਨ ਵਿੱਚ ਹਿੱਸੇਦਾਰੀ ਖਰੀਦੀ ਸੀ ਪਰ ਫਿਰ 2016 ਵਿੱਚ ਵੇਚ ਦਿੱਤੀ ਸੀ।