ਇਨਵਰਕਾਰਗਿਲ ਅਤੇ ਵੈਲਿੰਗਟਨ ਵਿਚਕਾਰ ਸਿੱਧੀਆਂ ਉਡਾਣਾਂ ਬੰਦ ਹੋਣ ਤੋਂ ਬਾਅਦ ਹੁਣ 6 ਹੋਰ ਸ਼ਹਿਰਾਂ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕ ਕਈ ਹੋਰ ਘਰੇਲੂ ਰੂਟਾਂ ‘ਤੇ ਉਡਾਣਾਂ ਦੀ ਗਿਣਤੀ ‘ਚ ਵੱਡੀ ਕਟੌਤੀ ਹੋਣ ਜਾ ਰਹੀ ਹੈ। ਦਰਅਸਲ ਏਅਰ ਨਿਊਜ਼ੀਲੈਂਡ ਕਈ ਘਰੇਲੂ ਰੂਟਾਂ ‘ਤੇ ਉਡਾਣਾਂ ਦੀ ਸਮਰੱਥਾ ਨੂੰ ਘਟਾਉਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਹੁਣ ਗਾਹਕਾਂ ਦੀ ਮੰਗ ਵਿੱਚ ਕਮੀ ਦਾ ਹਵਾਲਾ ਦਿੰਦੇ ਹੋਏ, 171-ਸੀਟ ਵਾਲੇ ਏਅਰਬੱਸ ਏ320 ਜੈੱਟ ਤੋਂ 68-ਸੀਟ ਵਾਲੇ ATR-72, 100 ਸੀਟਾਂ ਦੀ ਕਮੀ ਨਾਲ ਦੋ ਰੂਟਾਂ ਲਈ ਹਵਾਈ ਜਹਾਜ਼ ਨੂੰ ਬਦਲ ਰਿਹਾ ਹੈ। ਇਹ ਰੂਟ ਕੁਈਨਸਟਾਉਨ ਤੋਂ ਕ੍ਰਾਈਸਟਚਰਚ, ਡੁਨੇਡਿਨ ਤੋਂ ਵੈਲਿੰਗਟਨ, ਕ੍ਰਾਈਸਟਚਰਚ ਤੋਂ ਨਿਊ ਪਲਾਈਮਾਊਥ ਅਤੇ ਬਲੇਨਹਾਈਮ – ਵੈਲਿੰਗਟਨ ਹਨ।
