ਪੰਜਾਬ ਦੇ ਲੁਧਿਆਣਾ ਦੇ ਹਲਵਾਰਾ ਏਅਰਪੋਰਟ ‘ਤੇ ਜਲਦ ਹੀ ਹਵਾਈ ਜਹਾਜ਼ ਉੱਡਦੇ ਨਜ਼ਰ ਆਉਣਗੇ। ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ, ਲੁਧਿਆਣਾ ਤੋਂ ਉਡਾਣ ਸੰਚਾਲਨ ਸ਼ੁਰੂ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ, ਜੋ ਸਮੁੱਚੇ ਮਾਲਵਾ ਖੇਤਰ ਦੀਆਂ ਯਾਤਰਾ ਲੋੜਾਂ ਨੂੰ ਪੂਰਾ ਕਰੇਗਾ। ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਦੇ ਅਹਾਤੇ ਵਿੱਚ ਹੋਈ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ ਤੋਂ ਇਲਾਵਾ ਏਅਰ ਇੰਡੀਆ ਦੀ ਟੀਮ ਵਿੱਚ ਮਨੀਸ਼ ਪੁਰੀ (ਸੇਲਜ਼ ਹੈੱਡ ਇੰਡੀਆ), ਕਾਰਤਿਕੇਯ ਭੱਟ (ਏ.ਵੀ.ਪੀ. ਨੈੱਟਵਰਕ ਪਲੈਨਿੰਗ) ਅਤੇ ਗੌਰਵ ਖੰਨਾ (ਟੈਰੀਟਰੀ ਮੈਨੇਜਰ) ਨੇ ਲੁਧਿਆਣਾ ਦੀ ਮਾਰਕੀਟ ਸੰਭਾਵਨਾ ਦਾ ਮੁਲਾਂਕਣ ਕੀਤਾ।