ਵਿਦੇਸ਼ਾ ਦੀ ਪੁਲਿਸ ਬਾਰੇ ਸਾਡੇ ਭਾਰਤੀਆਂ ਦੇ ਮਨ ‘ਚ ਇੱਕ ਧਾਰਨਾ ਬਣੀ ਹੋਈ ਹੈ ਕਿ ਸ਼ਾਇਦ ਇੱਥੇ ਪੁਲਿਸ ਬੁਲਾਉਣ ‘ਤੇ ਜਲਦੀ ਪਹੁੰਚ ਜਾਂਦੀ ਹੈ। ਪਰ ਜੇਕਰ ਤੁਸੀਂ ਨਿਊਜ਼ੀਲੈਂਡ ਪੁਲਿਸ ਬਾਰੇ ਵੀ ਅਜਿਹਾ ਹੀ ਸੋਚ ਦੇ ਹੋ ਤਾਂ ਫਿਰ ਤੁਹਾਡੀ ਇਹ ਧਾਰਨਾ ਬਿਲਕੁਲ ਗਲਤ ਹੈ। ਕਿਉਂਕ ਨਿਊਜ਼ੀਲੈਂਡ ਪੁਲਿਸ ਵੀ ਸੱਦੇ ‘ਤੇ ਛੇਤੀ ਨਹੀਂ ਪਹੁੰਚਦੀ। ਦਰਅਸਲ ਕੁਝ ਦਿਨ ਪਹਿਲਾਂ ਹਰਨਬੇਅ ਦੇ ਬੀਪੀ 2ਗੋ ਪੈਟਰੋਲ ਪੰਪ ‘ਤੇ ਇੱਕ ਕਰਮਚਾਰੀ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਕਰਮਚਾਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਇਸ ਮਗਰੋਂ ਲਹੂ-ਲੁਹਾਣ ਹੋਏ ਕਰਮਚਾਰੀ ਨੇ 2 ਵਾਰ ਪੁਲਿਸ ਨੂੰ ਮੱਦਦ ਲਈ ਫੋਨ ਕੀਤਾ, ਪਰ ਪੁਲਿਸ ਸਟੇਸ਼ਨ ਸਿਰਫ 700 ਮੀਟਰ ਦੀ ਦੂਰੀ ‘ਤੇ ਹੋਣ ਦੇ ਬਾਵਜੂਦ ਪੁਲਿਸ ਵਾਲੇ ਨਾ ਪਹੁੰਚੇ। ਹੈਰਾਨ ਕਰਨ ਵਾਲੀ ਇੱਕ ਹੋਰ ਗੱਲ ਹੈ ਕਿ ਕਰਮਚਾਰੀ ਦਾ ਮਾਲਕ ਪਾਪਾਕੂਰਾ ਤੋਂ ਆਪਣੀ ਗੱਡੀ ਵਿੱਚ ਉਸ ਕੋਲ ਪਹੁੰਚ ਗਿਆ ਤੇ ਉਸਨੂੰ ਹਸਪਤਾਲ ਲੈ ਕੇ ਗਿਆ।
