ਨਿਊਜ਼ੀਲੈਂਡ ਪੁਲਿਸ ਦੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ ‘ਚ ਪੈਟਰੋਲ ਸਟੇਸ਼ਨਾਂ ‘ਤੇ ਹਿੰਸਕ “ਸਮੈਸ਼ ਐਂਡ ਗ੍ਰੈਬ” ਸ਼ੈਲੀ ਦੀਆਂ ਡਕੈਤੀਆਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਪੁਲਿਸ ਦੇ ਅੰਕੜੇ ਦਰਸਾਉਂਦੇ ਹਨ ਕਿ ਜਨਵਰੀ ਤੋਂ ਮਈ ਦੇ ਮਹੀਨਿਆਂ ਦੌਰਾਨ ਸਰਵਿਸ ਸਟੇਸ਼ਨਾਂ ‘ਤੇ ਡਕੈਤੀਆਂ ਦੀ ਗਿਣਤੀ ਵਧ ਗਈ ਸੀ, ਜੇਕਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 2022 ‘ਚ ਇਹ ਗਿਣਤੀ 21, 2023 ‘ਚ 41 ਸੀ ਪਰ 2024 ‘ਚ ਹੁਣ ਤੱਕ 60 ਤੱਕ ਪਹੁੰਚ ਚੁੱਕੀ ਹੈ।
