ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਇਸ ਸਮੇਂ ਪੂਰੀ ਦੁਨੀਆ ਦੇ ਬਾਦਸ਼ਾਹ ਬਣ ਚੁੱਕੇ ਹਨ। ਚਾਰ ਸਾਲ ਬਾਅਦ ਉਨ੍ਹਾਂ ਦੀ ਜ਼ਬਰਦਸਤ ਵਾਪਸੀ ਸਫਲ ਰਹੀ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਆਪਣੀ ਆਖਰੀ ਫਿਲਮ ਜ਼ੀਰੋ ਸਾਲ 2018 ਵਿੱਚ ਕੀਤੀ ਸੀ। ਜਿਸ ਤੋਂ ਬਾਅਦ ਲੰਬਾ ਬ੍ਰੇਕ ਲਿਆ। ਹੁਣ ਉਨ੍ਹਾਂ ਨੇ ਪਠਾਨ ਦੇ ਨਾਲ ਦੁਬਾਰਾ ਆਪਣਾ ਖਾਤਾ ਖੋਲ੍ਹ ਕੇ ਲੋਕਾਂ ਨੂੰ ਸਾਬਿਤ ਕਰ ਦਿੱਤਾ ਹੈ ਕਿ ਓਨਾਦਾ ਗਲੈਮਰ ਅਜੇ ਵੀ ਬਰਕਰਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਫਿਲਮ ਪਠਾਨ ਨੇ ਬਾਕਸ ਆਫਿਸ ‘ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਹੀ ਇਹ ਫਿਲਮ ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਅਜਿਹੇ ‘ਚ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਹਾਲ ਹੀ ‘ਚ ਸਵਰਾ ਭਾਸਕਰ ਨੇ ਵੀ ਉਨ੍ਹਾਂ ਨੂੰ 1000 ਕਰੋੜ ਦੇ ਕਲੱਬ ‘ਚ ਐਂਟਰੀ ਲੈਣ ਲਈ ਵਧਾਈ ਦਿੱਤੀ ਹੈ।
ਸਵਰਾ ਭਾਸਕਰ ਨੇ ਹਾਲ ਹੀ ‘ਚ ਟਵੀਟ ਕੀਤਾ ਹੈ, ਜੋ ਕਾਫੀ ਵਾਇਰਲ ਹੋ ਰਿਹਾ ਹੈ। ਆਪਣੇ ਟਵੀਟ ‘ਚ ਉਨ੍ਹਾਂ ਨੇ ਬਾਈਕਾਟ ਗੈਂਗ ‘ਤੇ ਵਿਅੰਗ ਕੱਸਿਆ ਹੈ। ਨਾਲ ਹੀ ਕਿੰਗ ਖਾਨ ਦੀ ਫਿਲਮ ਪਠਾਨ ਦੀ ਸਫਲਤਾ ‘ਤੇ ਵਧਾਈ ਦਿੱਤੀ। ਸਵਰਾ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਲਿਖਿਆ ਹੈ ਕਿ ‘ਬਾਇਕਾਟ ਗੈਂਗ, Haggaa, Gems of Bollywood etc। ਨੂੰ ਵਧਾਈ’। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੇ ਟਵੀਟ ‘ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਕਮੈਂਟਸ ਆ ਰਹੇ ਹਨ।