[gtranslate]

CM ਉਮੀਦਵਾਰ ਬਣਨ ਮਗਰੋਂ ਬੋਲੇ ਮਾਨ, ਕਿਹਾ -‘ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ, 11 ਸਾਲਾਂ ਤੋਂ ਨਸ਼ਾ ਕਰਨ ਦਾ ਲਗਾ ਰਹੇ ਨੇ ਇਲਜ਼ਾਮ’

after becoming cm candidate maan said

ਆਮ ਆਦਮੀ ਪਾਰਟੀ (ਆਪ) ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਭਗਵੰਤ ਮਾਨ ਦੇ ਚਿਹਰੇ ‘ਤੇ ਲੜੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ‘ਆਪ’ ਦੀ ਪੰਜਾਬ ਇਕਾਈ ਦੇ ਮੁਖੀ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ‘ਚ ਖੁਸ਼ੀ ਦਾ ਮਹੌਲ ਹੈ। ਇਸ ਤੋਂ ਬਾਅਦ ਮਾਨ ਵੀ ਆਪਣੀ ਖੁਸ਼ੀ ਸਾਂਝੀ ਕਰ ਰਹੇ ਹਨ ਅਤੇ ਕਈ ਅਹਿਮ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਵੀ ਕਰ ਰਹੇ ਹਨ।

ਮੁੱਖ ਮੰਤਰੀ ਉਮੀਦਵਾਰ ਦੇ ਐਲਾਨ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਇੰਟਰਵਿਊ ‘ਚ ਕਿਹਾ ਕਿ, “ਪਾਰਟੀ ਨੇ ਮੇਰੇ ‘ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਇਸ ਫਰਜ਼ ਨੂੰ ਨਿਭਾਉਣ ਦੇ ਯੋਗ ਸਮਝਿਆ। ਅੱਜ ਤੋਂ ਬਾਅਦ ਤਾੜੀਆਂ ਵੀ ਮੇਰੀਆਂ ਅਤੇ ਗਾਲ੍ਹਾਂ ਵੀ ਮੇਰੀਆਂ। ਅਸੀਂ ਇੱਕ ਟੀਮ ਬਣ ਕੇ ਕੰਮ ਕਰਾਂਗੇ ਅਤੇ ਜਿੱਤਾਂਗੇ। ਸਾਡਾ ਮਕਸਦ ਪੰਜਾਬ ਨੂੰ ਦੁਬਾਰਾ ਪੁਰਾਣਾ ਪੰਜਾਬ ਬਣਾਉਣਾ ਹੈ।” ਉਨ੍ਹਾਂ ਕਿਹਾ, “ਅਸੀਂ ਅਜਿਹਾ ਪੰਜਾਬ ਚਾਹੁੰਦੇ ਹਾਂ ਜਿੱਥੇ ਕੋਈ ਧਰਨਾ ਨਾ ਹੋਵੇ, ਜਿੱਥੇ ਕਿਸੇ ਬੇਰੁਜ਼ਗਾਰ ਨੂੰ ਖੁਦਕੁਸ਼ੀ ਨਾ ਕਰਨੀ ਪਵੇ, ਜਿੱਥੇ ਕਿਸੇ ਔਰਤ ਦੀ ਇੱਜ਼ਤ ਨਾਲ ਖਿਲਵਾੜ ਨਾ ਹੋਵੇ। ਅਸੀਂ ਪਹਿਲਾਂ ਵਰਗਾ ਪੰਜਾਬ ਚਾਹੁੰਦੇ ਹਾਂ।”

ਇਹ ਪੁੱਛੇ ਜਾਣ ‘ਤੇ ਕਿ ਵਿਰੋਧੀ ਤੁਹਾਡੇ ‘ਤੇ ਨਸ਼ਾ ਕਰਨ ਦੇ ਦੋਸ਼ ਲਗਾ ਰਹੇ ਹਨ, ਭਗਵੰਤ ਮਾਨ ਨੇ ਕਿਹਾ, “ਮੈਂ ਪਹਿਲਾਂ ਵੀ ਇਸ ਦੋਸ਼ ਦਾ ਸਾਹਮਣਾ ਕਰ ਚੁੱਕਾ ਹਾਂ ਅਤੇ ਜਨਤਾ ਨੇ ਇਸ ‘ਤੇ ਮੋਹਰ ਵੀ ਲਗਾਈ ਹੈ। ਵਿਰੋਧੀਆਂ ਕੋਲ ਮੇਰੇ ਖਿਲਾਫ ਬੋਲਣ ਲਈ ਕੁੱਝ ਨਹੀਂ ਹੈ। ਕੋਈ ਵੀ ਮੇਰੇ ‘ਤੇ ਦੋਸ਼ ਨਹੀਂ ਲਗਾ ਸਕਦਾ। ਭ੍ਰਿਸ਼ਟਾਚਾਰ, ਮੇਰਾ ਅਕਸ ਸਾਫ਼-ਸੁਥਰਾ ਹੈ, ਮੈਂ ਅੱਜ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ। ਵਿਰੋਧੀ 11 ਸਾਲਾਂ ਤੋਂ ਮੇਰੇ ‘ਤੇ ਇਹ ਦੋਸ਼ ਲਗਾ ਰਹੇ ਹਨ, ਪਰ ਜਨਤਾ ਨੇ ਮੈਨੂੰ ਸਵੀਕਾਰ ਕੀਤਾ ਹੈ, ਇਸ ਦੌਰਾਨ ਮੈਨੂੰ ਵੱਡੀ ਜਿੱਤ ਵੀ ਮਿਲੀ ਹੈ। ਲੋਕ ਸਭਾ ਵਿੱਚ ਮੇਰਾ ਪ੍ਰਦਰਸ਼ਨ ਸਭ ਤੋਂ ਵਧੀਆ ਹੈ। ਪੰਜਾਬ ਵਿੱਚ ਮੈਂ ਰਾਤ 10 ਵਜੇ ਤੱਕ ਰੈਲੀਆਂ ਕਰਦਾ ਰਹਿੰਦਾ ਹਾਂ। ਇਹ ਸਭ ਮੇਰੇ ‘ਤੇ ਬੇਬੁਨਿਆਦ ਦੋਸ਼ ਹਨ।”

Leave a Reply

Your email address will not be published. Required fields are marked *