[gtranslate]

76 ਸਾਲਾਂ ਬਾਅਦ ਮਿਲੇ ਵਿਛੜੇ ਭਰਾ-ਭੈਣ, ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਹੋਏ ਸੀ ਵੱਖ, ਹੁਣ ਇੰਝ ਕਰਤਾਰਪੁਰ ਸਾਹਿਬ ਵਿਖੇ ਹੋਈ ਮੁਲਾਕਤ

after 76 years cousins meet

ਭਾਰਤ ਅਤੇ ਪਾਕਿਸਤਾਨ ਦੀ ਵੰਡ ਵਿੱਚ ਨਾ ਸਿਰਫ਼ ਦੋ ਦੇਸ਼ ਵੱਖ ਹੋਏ ਸਨ, ਸਗੋਂ ਇਸ ਵੰਡ ਵਿੱਚ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਅੰਦਰ ਕਈ ਰਿਸ਼ਤੇ ਵੀ ਵੰਡੇ ਗਏ ਸਨ। ਅਸੀਂ ਤੁਹਾਨੂੰ 76 ਸਾਲ ਪਹਿਲਾਂ ਵਿਛੜ ਚੁੱਕੇ ਰਿਸ਼ਤਿਆਂ ਦੀ ਇੱਕ ਅਜਿਹੀ ਹੀ ਕਹਾਣੀ ਦੱਸਣ ਜਾ ਰਹੇ ਹਾਂ, ਜੋ ਇੱਕ ਵਾਰ ਫਿਰ ਇਤਿਹਾਸਕ ਸਥਾਨ ਕਰਤਾਰਪੁਰ ਸਾਹਿਬ ਵਿੱਚ ਮਿਲੇ ਹਨ। ਦੇਸ਼ ਦੀ ਵੰਡ ਸਮੇਂ ਮੁਹੰਮਦ ਇਸਮਾਈਲ ਅਤੇ ਉਨ੍ਹਾਂ ਦੀ ਭੈਣ ਸੁਰਿੰਦਰ ਕੌਰ ਵੀ ਵੱਖ-ਵੱਖ ਦੇਸ਼ਾਂ ਵਿਚ ਵੰਡੇ ਗਏ ਸਨ। ਇਸਮਾਈਲ ਲਾਹੌਰ, ਪਾਕਿਸਤਾਨ ਤੋਂ ਲਗਭਗ 200 ਕਿਲੋਮੀਟਰ ਦੂਰ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਵਿੱਚ ਰਹਿ ਰਹੇ ਹਨ, ਜਦਕਿ ਉਨ੍ਹਾਂ ਦੇ ਭੈਣ ਸੁਰਿੰਦਰ ਕੌਰ ਜਲੰਧਰ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਫਿਲਹਾਲ ਦੋਵਾਂ ਦੀ ਉਮਰ 80 ਸਾਲ ਦੇ ਕਰੀਬ ਹੈ। ਦੋਵੇਂ ਚਚੇਰੇ ਭੈਣ ਭਰਾ ਹਨ।

76 ਸਾਲਾਂ ਤੋਂ ਵਿਛੜੇ ਭਰਾ ਤੇ ਭੈਣ ਦਾ ਮੁੜ ਮਿਲਣਾ ਸੋਸ਼ਲ ਮੀਡੀਆ ਰਾਹੀਂ ਹੀ ਸੰਭਵ ਹੋ ਸਕਿਆ ਹੈ। ਦਰਅਸਲ ਪਾਕਿਸਤਾਨੀ ਪੰਜਾਬੀ ਯੂ-ਟਿਊਬ ਚੈਨਲ ਨੇ ਇਸਮਾਈਲ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ, ਜਿਸ ਤੋਂ ਬਾਅਦ ਆਸਟ੍ਰੇਲੀਆ ਤੋਂ ਸਰਦਾਰ ਮਿਸ਼ਨ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਮਿਸ਼ਨ ਸਿੰਘ ਨੇ ਇਸਮਾਈਲ ਨੂੰ ਭਾਰਤ ਵਿੱਚ ਰਹਿੰਦੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਭੈਣ ਸੁਰਿੰਦਰ ਕੌਰ ਦਾ ਫ਼ੋਨ ਨੰਬਰ ਵੀ ਦਿੱਤਾ।

ਇਸਮਾਈਲ ਨੇ ਆਪਣੀ ਭੈਣ ਸੁਰਿੰਦਰ ਨੂੰ ਫੋਨ ਕੀਤਾ ਅਤੇ ਦੋਵੇਂ ਭੈਣ-ਭਰਾ ਨੇ 76 ਸਾਲਾਂ ਬਾਅਦ ਗੱਲ ਕੀਤੀ। ਇਸ ਦੌਰਾਨ ਦੋਵਾਂ ਨੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮਿਲਣ ਦਾ ਫੈਸਲਾ ਕੀਤਾ। ਐਤਵਾਰ ਨੂੰ ਇਸਮਾਈਲ ਅਤੇ ਸੁਰਿੰਦਰ ਦੋਵੇਂ ਭਾਰਤ ਅਤੇ ਪਾਕਿਸਤਾਨ ਤੋਂ ਯਾਤਰਾ ਕਰਕੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ, ਜਿੱਥੇ ਦੋਵੇਂ ਭੈਣ-ਭਰਾ ਇੱਕ ਦੂਜੇ ਨੂੰ ਮਿਲੇ। ਇਸ ਦੌਰਾਨ ਦੋਹਾਂ ਦੀਆਂ ਅੱਖਾਂ ‘ਚੋਂ ਹੰਝੂ ਵਹਿ ਤੁਰੇ। ਸਾਲਾਂ ਬਾਅਦ ਭੈਣ-ਭਰਾ ਦੇ ਇਸ ਮੇਲ ਨੂੰ ਦੇਖ ਕੇ ਉਥੇ ਮੌਜੂਦ ਹੋਰ ਲੋਕ ਵੀ ਭਾਵੁਕ ਹੋ ਗਏ।

Leave a Reply

Your email address will not be published. Required fields are marked *