ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਬਹੁਤ ਕੁੱਝ ਦੇਖਣ ਨੂੰ ਮਿਲਦਾ ਹੈ, ਪਰ ਕੁੱਝ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਚਿਹਰੇ ‘ਤੇ ਮੁਸਕਰਾਹਟ ਜ਼ਰੂਰ ਆ ਜਾਂਦੀ ਹੈ ਤੇ ਕੁੱਝ ਅਜਿਹੀਆਂ ਵੀਡਿਓਜ਼ ਜਾ ਤਸਵੀਰਾਂ ਵੀ ਸਾਡੇ ਸਾਹਮਣੇ ਆਉਂਦੀਆਂ ਹਨ ਜੋ ਸਭ ਨੂੰ ਭਾਵੁਕ ਵੀ ਕਰ ਦਿੰਦੀਆਂ ਹਨ। ਹੁਣ ਜੋ ਖਬਰ ਸਾਹਮਣੇ ਆਈ ਹੈ ਉਹ ਵੀ ਅਸਲ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਨੂੰ ਭਾਵੁਕ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਪੋਸਟਾਂ ਇੰਟਰਨੈੱਟ ‘ਤੇ ਵੀ ਕਾਫੀ ਵਾਇਰਲ ਹੁੰਦੀਆਂ ਹਨ। ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋ ਭਰਾ 74 ਸਾਲ ਬਾਅਦ ਮਿਲੇ ਹਨ, ਕਿਹਾ ਜਾ ਰਿਹਾ ਹੈ ਕਿ 1947 ਦੀ ਭਾਰਤ-ਪਾਕਿ ਵੰਡ ਨੇ ਇਨ੍ਹਾਂ ਦੋਹਾਂ ਭਰਾਵਾਂ ਨੂੰ ਵੱਖ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਖਬਰ ਨੂੰ ਜਾਣਨ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਆਪਣੀ ਪ੍ਰਤੀਕਿਰਿਆ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਲੋਕ ਲਾਈਕਸ ਅਤੇ ਕਮੈਂਟਸ ਰਾਹੀਂ ਕਾਫੀ ਪਿਆਰ ਦੀ ਦਿਖਾ ਰਹੇ ਹਨ।
ਦੱਸ ਦੇਈਏ ਕਿ ਅਜਿਹਾ ਹੀ ਇੱਕ ਮਾਮਲਾ ਕਰਤਾਰਪੁਰ ਲਾਂਘੇ ਤੋਂ ਸਾਹਮਣੇ ਆਇਆ ਹੈ ਜਿੱਥੇ ਸਾਲਾਂ ਤੋਂ ਵਿਛੜੇ ਦੋ ਭਰਾ ਜਦੋਂ ਮਿਲੇ ਤਾਂ ਇਹ ਨਜ਼ਾਰਾ ਬਹੁਤ ਹੀ ਭਾਵੁਕ ਹੋ ਗਿਆ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਲੋਕ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਕਰਤਾਰਪੁਰ ਕਾਰੀਡੋਰ ਫਿਰ ਤੋਂ ਦੋ ਦਿਲਾਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੈ। ਇਸ ਵਾਰ ਕਾਰੀਡੋਰ ਕਾਰਨ 74 ਸਾਲ ਤੋਂ ਬਾਅਦ ਦੋ ਵਿਛੜੇ ਭਰਾਵਾਂ ਦੀ ਮੁਲਾਕਾਤ ਹੋਈ ਹੈ। ਇਹ ਦੋਵੇਂ ਭਰਾ ਭਾਰਤ-ਪਾਕਿਸਤਾਨ ਵੰਡ ਕਾਰਨ ਇੱਕ-ਦੂਜੇ ਤੋਂ ਵੱਖ ਹੋ ਗਏ ਸਨ। ਦੋਵੇਂ ਭਰਾਵਾਂ ਦੀ ਪਛਾਣ ਮੁਹੰਮਦ ਸਿੱਦੀਕ ਤੇ ਭਾਰਤ ਵਿੱਚ ਰਹਿਣ ਵਾਲੇ ਉਸ ਦੇ ਭਰਾ ਹਬੀਬ ਉਰਫ ਸ਼ੇਲਾ ਵਜੋਂ ਹੋਈ ਹੈ। 80 ਸਾਲ ਦੇ ਮੁਹੰਮਦ ਸਿੱਦਿਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ। ਉਹ ਵੰਡ ਸਮੇਂ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ। ਉਨ੍ਹਾਂ ਦੇ ਭਰਾ ਹਬੀਬ ਉਰਫ ਸ਼ੇਲਾ ਭਾਰਤ ਦੇ ਪੰਜਾਬ ਵਿਚ ਰਹਿੰਦੇ ਹਨ। ਕਰਤਾਰਪੁਰ ਕਾਰੀਡੋਰ ਵਿਚ ਇੰਨੇ ਲੰਮੇ ਸਮੇਂ ਬਾਅਦ ਇੱਕ-ਦੂਜੇ ਨੂੰ ਦੇਖ ਦੋਵਾਂ ਦੀਆਂ ਅੱਖਾਂ ਭਰ ਆਈਆਂ ਤੇ ਉਹ ਭਾਵੁਕ ਹੋ ਕੇ ਗਲੇ ਮਿਲੇ।