ਪੰਜਾਬੀ ਚਾਰਟ ਬਸਟਰ ਗੀਤ ‘ਤਿਤਲੀਆਂ’,ਜਾਨੀ ਵੇ ਪਿੱਛੇ ਇੱਕ ਐਸੀ ਆਵਾਜ਼ ਰਹੀ ਜਿਸ ਨੇ ਪੂਰੀ ਇੰਡਸਟਰੀ ਵਿੱਚ ਜਾਦੂ ਬਿਖੇਰਿਆ ਹੋਇਆ ਹੈ। ਉਹ ਆਵਾਜ਼ ਅਫਸਾਨਾ ਖ਼ਾਨ ਦੀ ਹੈ। ਅਫਸਾਨਾ ਖਾਨ ਇੱਕ ਵਾਰ ਫਿਰ ਆਪਣੇ ਆਉਣ ਵਾਲੇ ਗਾਣੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸਰਪ੍ਰਾਈਜ਼ ਇਹ ਹੈ ਕਿ ਇਸ ਵਾਰ ਅਫਸਾਨਾ ਦੀ ਆਵਾਜ਼ ਬਾਲੀਵੁੱਡ ਵਿੱਚ ਸੁਣਨ ਨੂੰ ਮਿਲੇਗੀ।
ਦਰਅਸਲ ਅਫਸਾਨਾ ਖਾਨ ਨੇ ਬਾਲੀਵੁੱਡ ਗਾਣੇ ਦੀ ਤਿਆਰੀ ਕਰ ਲਈ ਹੈ। ਅਫਸਾਨਾ ਖ਼ਾਨ ਬਲੁ ਪ੍ਰੋਡਕਸ਼ਨ ਹਾਊਸ ਪਹੁੰਚੀ ਜਿਸ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਅਤੇ ਡਾਇਰੈਕਟਰ ਸਲੀਮ-ਸੁਲੇਮਾਨ ਚਲਾਉਂਦੇ ਹਨ। ਸਲੀਮ ਮਰਚੈਂਟ ਅਤੇ ਸੁਲੇਮਾਨ ਮਰਚੈਂਟ ਦਾ ਮਿਊਜ਼ਿਕ ਸਟੂਡੀਓ ਮੁੰਬਈ ਵਿੱਚ ਹੈ ਜਿਨ੍ਹਾਂ ਨਾਲ ਮਿਲ ਅਫਸਾਨਾ ਖ਼ਾਨ ਆਪਣਾ ਬਾਲੀਵੁੱਡ ਦਾ ਗੀਤ ਤਿਆਰ ਕਰ ਰਹੀ ਹੈ। ਇਸ ਕੋਲੈਬੋਰੇਸ਼ਨ ਵਿੱਚ ਇੱਕ ਹੋਰ ਆਰਟਿਸਟ ਦਾ ਨਾਮ ਜੁੜਦਾ ਹੈ ਅਤੇ ਉਹ ਰੈਪਰ ਰਫ਼ਤਾਰ ਹੈ। ਰਫਤਾਰ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ਵਿੱਚ ਆਉਣ ਵਾਲੇ ਇਸ ਗੀਤ ਦੀ ਆਫੀਸ਼ੀਅਲ ਅਨਾਊਸਮੈਂਟ ਹੋਣੀ ਅਜੇ ਬਾਕੀ ਹੈ ਜੋ ਫਿਲਹਾਲ ਨਹੀਂ ਕੀਤੀ ਗਈ। ਭਾਵੇ ਇਨ੍ਹਾਂ ਸਭ ਕਲਾਕਾਰਾਂ ਵੱਲੋਂ ਫਿਲਹਾਲ ਅਨਾਊਸਮੈਂਟ ਨਹੀਂ ਸ਼ੇਅਰ ਕੀਤੀ ਗਈ ਪਰ ਇਨ੍ਹਾਂ ਸਭ ਨੇ ਕਮਾਲ ਦੇ ਤੇ ਮਜ਼ੇਦਾਰ ਪਲਾਂ ਨੂੰ ਸਾਂਝਾ ਕੀਤਾ ਹੈ ਜੋ ਫੈਨਜ਼ ਨੂੰ ਕਾਫ਼ੀ ਪਸੰਦ ਆ ਰਹੇ ਹਨ।