ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਕਈ ਹੈਰਾਨੀਜਨਕ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਉਨ੍ਹਾਂ ਤਸਵੀਰਾਂ ਤੋਂ ਹੈਰਾਨ ਸਨ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਅਮਰੀਕੀ ਜਹਾਜ਼ ਰਾਹੀਂ ਦੇਸ਼ ਛੱਡਣ ਦੀ ਕੋਸ਼ਿਸ਼ ਵਿੱਚ ਆਪਣੀਆਂ ਜਾਨਾਂ ਗੁਆਉਂਦੇ ਹੋਏ ਦਿਖਾਈ ਦੇ ਰਹੇ ਸਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡਿਓਜ਼ ਵਿੱਚ ਨੌਜਵਾਨ ਜਹਾਜ਼ ਤੋਂ ਡਿੱਗਦੇ ਹੋਏ ਅਤੇ ਆਪਣੀ ਜਾਨ ਗੁਆਉਂਦੇ ਹੋਏ ਦਿਖਾਈ ਦੇ ਰਹੇ ਹਨ। ਹੁਣ ਰਾਇਟਰਜ਼ ਨੇ ਅਫਗਾਨ ਨਿਊਜ਼ ਏਜੰਸੀ ਏਰੀਆਨਾ ਦੇ ਹਵਾਲੇ ਨਾਲ ਕਿਹਾ ਹੈ ਕਿ ਜਹਾਜ਼ ਤੋਂ ਡਿੱਗ ਕੇ ਮਰਨ ਵਾਲਿਆਂ ਵਿੱਚ ਇੱਕ ਅਫਗਾਨਿਸਤਾਨ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਖਿਡਾਰੀ ਵੀ ਸ਼ਾਮਿਲ ਸੀ।
ਰਿਪੋਰਟ ਮੁਤਾਬਕ ਫੁੱਟਬਾਲਰ ਦੀ ਕਾਬੁਲ ਹਵਾਈ ਅੱਡੇ ‘ਤੇ ਜਹਾਜ਼ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਏਰੀਆਨਾ ਨਿਊਜ਼ ਨੇ ਦੱਸਿਆ ਕਿ ਜ਼ਕੀ ਅਨਵਰੀ ਨਾਂ ਦੇ ਇੱਕ ਫੁੱਟਬਾਲਰ ਦੀ ਮੌਤ ਯੂਐਸਐਫ ਦੇ ਬੋਇੰਗ ਸੀ -17 ਤੋਂ ਡਿੱਗਣ ਨਾਲ ਹੋਈ ਸੀ, ਉਸਦੀ ਮੌਤ ਦੀ ਪੁਸ਼ਟੀ ਸਪੋਰਟਸ ਦੇ ਜਨਰਲ ਡਾਇਰੈਕਟਰ ਨੇ ਕੀਤੀ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਤੋਂ ਆਈਆਂ ਤਸਵੀਰਾਂ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।