ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ ਅਤੇ ਮੁਹੰਮਦ ਨਬੀ ਦੀ ਜਾਦੂਈ ਸਪਿਨ ਦੀ ਬਦੌਲਤ ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ 2023 ਵਨਡੇ ਵਿਸ਼ਵ ਕੱਪ ਦਾ ਪਹਿਲਾ ਵੱਡਾ ਉਲਟਫੇਰ ਕੀਤਾ ਹੈ। ਇਹ ਅਫਗਾਨਿਸਤਾਨ ਦੀ ਕਿਸੇ ਵੀ ਫਾਰਮੈਟ ‘ਚ ਇੰਗਲੈਂਡ ਖਿਲਾਫ ਪਹਿਲੀ ਜਿੱਤ ਹੈ। ਪਹਿਲਾਂ ਖੇਡਦਿਆਂ ਅਫਗਾਨਿਸਤਾਨ ਨੇ ਰਹਿਮਾਨੁੱਲਾ ਗੁਰਬਾਜ਼ ਦੀਆਂ 80 ਦੌੜਾਂ ਦੀ ਤੂਫਾਨੀ ਪਾਰੀ ਦੀ ਬਦੌਲਤ 285 ਦੌੜਾਂ ਬਣਾਈਆਂ ਸਨ। ਜਵਾਬ ‘ਚ ਇੰਗਲੈਂਡ ਦੀ ਟੀਮ 40.3 ਓਵਰਾਂ ‘ਚ ਸਿਰਫ 215 ਦੌੜਾਂ ‘ਤੇ ਹੀ ਢੇਰ ਹੋ ਗਈ। ਇੰਗਲੈਂਡ ਲਈ ਹੈਰੀ ਬਰੂਕ ਨੇ 61 ਗੇਂਦਾਂ ‘ਚ 66 ਦੌੜਾਂ ਦੀ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਅਫਗਾਨਿਸਤਾਨ ਲਈ ਰਾਸ਼ਿਦ ਖਾਨ ਅਤੇ ਮੁਜੀਬ ਉਰ ਰਹਿਮਾਨ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਦੋਂ ਕਿ ਮੁਹੰਮਦ ਨਬੀ ਨੂੰ ਦੋ ਸਫਲਤਾਵਾਂ ਮਿਲੀਆਂ।
ਅਫਗਾਨਿਸਤਾਨ ਵੱਲੋਂ ਦਿੱਤੇ 286 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ। ਜੌਨੀ ਬੇਅਰਸਟੋ ਸਿਰਫ਼ ਇੱਕ ਦੌੜ ਬਣਾ ਕੇ ਦੂਜੇ ਓਵਰ ਵਿੱਚ ਆਊਟ ਹੋ ਗਿਆ। ਬੇਅਰਸਟੋ ਨੂੰ ਫਜ਼ਲਹਕ ਫਾਰੂਕੀ ਨੇ ਪੈਵੇਲੀਅਨ ਭੇਜਿਆ। ਇਸ ਤੋਂ ਬਾਅਦ ਜੋ ਰੂਟ ਵੀ ਜ਼ਿਆਦਾ ਦੇਰ ਕ੍ਰੀਜ਼ ‘ਤੇ ਨਹੀਂ ਟਿਕ ਸਕੇ। ਰੂਟ 17 ਗੇਂਦਾਂ ‘ਚ ਦੋ ਚੌਕਿਆਂ ਦੀ ਮਦਦ ਨਾਲ 11 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਜੀਬ ਉਰ ਰਹਿਮਾਨ ਨੇ ਬੋਲਡ ਕੀਤਾ।
ਇਸ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਡੇਵਿਡ ਮਲਾਨ ‘ਤੇ ਟਿਕੀਆਂ ਸਨ ਪਰ ਮਲਾਨ ਜ਼ਿਆਦਾ ਦੇਰ ਤੱਕ ਅਫਗਾਨ ਸਪਿਨਰਾਂ ਦਾ ਸਾਹਮਣਾ ਨਹੀਂ ਕਰ ਸਕੇ। ਉਹ 39 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਇੰਗਲੈਂਡ ਨੇ ਨਿਯਮਤ ਅੰਤਰਾਲ ‘ਤੇ ਵਿਕਟਾਂ ਗੁਆ ਦਿੱਤੀਆਂ।
England are five down in Delhi with the target still a bit away 👀
Can Afghanistan pull off an upset win over the defending champions?
Follow for live updates from the #ENGvAFG clash at the #CWC23 👇
— ICC (@ICC) October 15, 2023