ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਰਾਹੀਂ ਨਿਊਜ਼ੀਲੈਂਡ ਪਹੁੰਚੇ ਸੈਂਕੜੇ ਪਰਵਾਸੀ ਕਰਮਚਾਰੀ ਰੁਲਣ ਲਈ ਮਜ਼ਬੂਰ ਹਨ। ਪਿਛਲੇ ਦਿਨਾਂ ਦੌਰਾਨ ਕਈ ਪਰਵਾਸੀ ਕਰਮਚਾਰੀਆਂ ਨੇ ਆਪਣੇ ਹਲਾਤਾਂ ਬਾਰੇ ਵੀ ਖੁੱਲ੍ਹ ਕਿ ਗੱਲ ਕੀਤੀ ਸੀ। ਇਸ ਦੌਰਾਨ ਹੁਣ ਖੱਜਲ ਖੁਆਰ ਹੋ ਰਹੇ aewv ਵੀਜ਼ਾ ਸ਼੍ਰੇਣੀ ਵਾਲੇ ਪਰਵਾਸੀ ਕਰਮਚਾਰੀਆਂ ਲਈ ਨਿਊਜੀਲੈਂਡ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਦਰਅਸਲ ਪਹਿਲਾ ਇਨ੍ਹਾਂ ਪ੍ਰਵਾਸੀਆਂ ਨੂੰ ਨੌਕਰੀ ਲੱਭਣ ਲਈ ਪਹਿਲਾਂ 6 ਮਹੀਨੇ ਦੀ ਮਿਆਦ ਦਾ ਐਮ ਈ ਪੀ ਵੀ (ਮਾਈਗ੍ਰੇਂਟ ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ) ਜਾਰੀ ਹੋਏਗਾ ਉੱਥੇ ਹੀ ਇਨ੍ਹਾਂ ਦੀ ਰਿਹਾਇਸ਼ ਤੇ ਇਨ੍ਹਾਂ ਨੂੰ ਰੋਜ਼ਾਨਾ ਦੇ $50 ਡਾਲਰ ਦਾ ਖਰਚਾ ਵੀ ਦਿੱਤਾ ਜਾਵੇਗਾ ਅਤੇ 6 ਮਹੀਨਿਆਂ ‘ਚ ਨੌਕਰੀ ਨਾ ਮਿਲਣ ਦੀ ਸੂਰਤ ‘ਚ ਏ ਈ ਡਬਲਿਯੂ ਵੀ ਵੀਜਾ ਦੀ ਬਾਕੀ ਮਿਆਦ ਤੱਕ ਦਾ ਐਮ ਈ ਪੀ ਵੀ ਵੀਜਾ ਜਾਰੀ ਕੀਤਾ ਜਾਏਗਾ। ਇਸ ਤੋਂ ਇਲਾਵਾ ਅਹਿਮ ਗੱਲ ਇਹ ਵੀ ਹੈ ਕਿ ਜਲਦ ਹੀ ਸਰਕਾਰ ਇਸ ਵੀਜਾ ਸ਼੍ਰੇਣੀ ਨਾਲ ਸਬੰਧਿਤ 90 ਡੇਅ ਟ੍ਰਾਇਲ ਪੀਰੀਅਡ ਨੂੰ ਵੀ ਖਤਮ ਕਰਨ ਦੀ ਨੀਤੀ ਬਣਾ ਰਹੀ ਹੈ।
ਦੱਸ ਦੇਈਏ 90 ਡੇਅ ਟ੍ਰਾਇਲ ਪੀਰੀਅਡ ਦਾ ਮਤਲਬ ਹੈ ਕਿ ਮਾਲਕ ਬਿਨ੍ਹਾਂ ਕਾਰਨ ਪ੍ਰਵਾਸੀ ਕਰਮਚਾਰੀ ਨੂੰ ਕੰਮ ਤੋਂ ਕੱਢ ਸਕਦਾ ਹੈ ਅਤੇ ਐਗਰੀਮੈਂਟ ਰੱਦ ਕਰ ਸਕਦਾ ਹੈ, ਇਸ ਨਿਯਮ ਕਾਰਨ ਜਿਆਦਾਤਰ ਪਰਵਾਸੀ ਕਰਮਚਾਰੀ ਧੱਕੇ ਖਾ ਰਹੇ ਹਨ। ਕਿਉਂਕ ਕੋਈ ਵੀ ਪ੍ਰਵਾਸੀ ਕਰਮਚਾਰੀ ਇਸ ਮਾਮਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕਰਵਾ ਸਕਦਾ। ਇਮੀਗ੍ਰੇਸ਼ਨ ਮਨਿਸਟਰ ਐਂਡਰਿਊ ਲਿਟਲ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਇਸ ਏ ਈ ਡਬਲਿਯੂ ਵੀ ਸ਼੍ਰੇਣੀ ਨਾਲ ਸਬੰਧਿਤ ਕਰਮਚਾਰੀਆਂ ਦੀ ਮੱਦਦ ਕੀਤੀ ਜਾਵੇ।