‘ਦਿ ਕੇਰਲ ਸਟੋਰੀ’ ਫੇਮ ਅਦਾਕਾਰਾ ਅਦਾ ਸ਼ਰਮਾ ਨੂੰ ਐਮਰਜੈਂਸੀ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ ਡਾਇਰੀਆ ਅਤੇ ਫੂਡ ਪੋਇਜ਼ਨਿੰਗ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਾਉਣਾ ਪਿਆ। ਅਦਾ ਸ਼ਰਮਾ ਆਪਣੀ ਸੀਰੀਜ਼ ਦੇ ਪ੍ਰਮੋਸ਼ਨ ਲਈ ਜਾ ਰਹੀ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਅਦਾ ਸ਼ਰਮਾ ਦੇ ਨਜ਼ਦੀਕੀ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਉਹ ਗੰਭੀਰ ਤਣਾਅ ਅਤੇ ਦਸਤ ਤੋਂ ਪੀੜਤ ਹੈ ਅਤੇ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਹੇਠ ਹੈ।
ਦੱਸ ਦੇਈਏ ਕਿ ਅਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਸੀਰੀਜ਼ ‘ਕਮਾਂਡੋ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਸੀ। ਇਸ ਫਿਲਮ ‘ਚ ਉਹ ਭਾਵਨਾ ਰੈੱਡੀ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੀ ਐਕਸ਼ਨ ਥ੍ਰਿਲਰ ਸੀਰੀਜ਼ ‘ਕਮਾਂਡੋ’ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ‘ਚ ਅਦਾ ਦੇ ਨਾਲ ਪ੍ਰੇਮ ਵੀ ਨਜ਼ਰ ਆਉਣਗੇ। ਪ੍ਰੇਮ ਇਸ ਸੀਰੀਜ਼ ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਅਮਿਤ ਸਿਆਲ, ਤਿਗਮਾਂਸ਼ੂ ਧੂਲੀਆ ਅਤੇ ਮੁਕੇਸ਼ ਛਾਬੜਾ ਵੀ ਸੀਰੀਜ਼ ‘ਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।