ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਦੀ ਅਚਾਨਕ ਮੌਤ ਦੀ ਖਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਕਾਰਾ ਦਾ ਦਿਹਾਂਤ ਹੋ ਗਿਆ ਹੈ। 32 ਸਾਲ ਦੀ ਉਮਰ ‘ਚ ਪੂਨਮ ਪਾਂਡੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਵੀ ਸਾਹਮਣੇ ਆਇਆ ਹੈ। ਅਦਾਕਾਰਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਰਹਿਣ ਵਾਲੀ ਸੀ ਅਤੇ ਇਸ ਦੁਖਦਾਈ ਘਟਨਾ ਸਮੇਂ ਆਪਣੇ ਘਰ ਮੌਜੂਦ ਸੀ। ਭਾਵ ਉਨ੍ਹਾਂ ਦੀ ਮੌਤ ਯੂਪੀ ਦੇ ਕਾਨਪੁਰ ਵਿੱਚ ਹੀ ਹੋਈ ਹੈ।
ਮਾਡਲ-ਅਦਾਕਾਰਾ ਇੰਟਰਨੈੱਟ ਸਨਸਨੀ ਅਤੇ ਸਭ ਤੋਂ ਵਿਵਾਦਿਤ ਸਟਾਰਾਂ ਵਿੱਚੋਂ ਇੱਕ ਪੂਨਮ ਪਾਂਡੇ ਦੀ ਕੈਂਸਰ ਕਾਰਨ ਮੌਤ ਹੋ ਗਈ ਹੈ। ਸ਼ੁੱਕਰਵਾਰ ਸਵੇਰੇ ਇੰਸਟਾਗ੍ਰਾਮ ‘ਤੇ ਇਕ ਪੋਸਟ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਅਦਾਕਾਰਾ ਦੀ ਟੀਮ ਨੇ ਪੋਸਟ ਕੀਤਾ, ‘ਅੱਜ ਦੀ ਸਵੇਰ ਸਾਡੇ ਲਈ ਮੁਸ਼ਕਿਲ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਸਰਵਾਈਕਲ ਕੈਂਸਰ ਕਾਰਨ ਆਪਣੀ ਪਿਆਰੀ ਪੂਨਮ ਨੂੰ ਗੁਆ ਦਿੱਤਾ ਹੈ। ਹਰ ਜੀਵਿਤ ਰੂਪ ਜੋ ਕਦੇ ਵੀ ਉਸਦੇ ਸੰਪਰਕ ਵਿੱਚ ਆਇਆ ਸੀ ਉਸ ਨੂੰ ਸ਼ੁੱਧ ਪਿਆਰ ਅਤੇ ਦਿਆਲਤਾ ਪ੍ਰਾਪਤ ਹੋਈ।’