ਸਟਾਰ ਪਲੱਸ ਦੇ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਅਦਾਕਾਰਾ ਨੂਪੁਰ ਜੋਸ਼ੀ ਸੋਸ਼ਲ ਮੀਡੀਆ ‘ਤੇ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਅਦਾਕਾਰਾ ਨੇ ਪੂਰੀ ਘਟਨਾ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਦਾਕਾਰਾ ਆਪਣੇ ਨਿੱਜੀ ਦਸਤਾਵੇਜ਼ਾਂ ਅਤੇ ਜਾਣਕਾਰੀ ਨੂੰ ਲੈ ਕੇ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ। ਨੂਪੁਰ ਜੋਸ਼ੀ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਲਿਖ ਕੇ ਦੱਸਿਆ ਹੈ ਕਿ, ਉਸ ਨੇ ਗਲਤੀ ਨਾਲ ਇੱਕ ਫਰਾਡ ਈਮੇਲ ‘ਤੇ ਆਪਣਾ ਅਧਿਕਾਰਤ ਆਈਡੀ ਪਰੂਫ ਸਾਂਝਾ ਕੀਤਾ ਹੈ ਅਤੇ ਹੁਣ ਉਹ ਭਵਿੱਖ ‘ਚ ਇਨ੍ਹਾਂ ਦਸਤਾਵੇਜ਼ਾਂ ਦੀ ਦੁਰਵਰਤੋਂ ਨੂੰ ਲੈ ਕੇ ਚਿੰਤਤ ਹੈ।
View this post on Instagram
ਇੱਕ ਇੰਟਰਵਿਊ ਵਿੱਚ ਨੂਪੁਰ ਜੋਸ਼ੀ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਨੂਪੁਰ ਨੇ ਦੱਸਿਆ ਕਿ, ਉਹ ਪਿਛਲੇ 10 ਸਾਲਾਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਹੈ ਅਤੇ ਉਹ ਆਪਣੇ ਇੰਸਟਾਗ੍ਰਾਮ ਅਕਾਉਂਟ ਨੂੰ verified ਕਰਨਾ ਚਾਹੁੰਦੀ ਸੀ, ਇਸਦੇ ਲਈ ਉਸਨੇ ਆਪਣੇ ਪੇਜ ਦੁਆਰਾ ਇੰਸਟਾਗ੍ਰਾਮ ਨੂੰ ਇੱਕ ਬੇਨਤੀ (request) ਭੇਜੀ ਸੀ। ਅਦਾਕਾਰਾ ਨੇ ਅੱਗੇ ਕਿਹਾ, ‘ਅਗਲੀ ਸਵੇਰੇ ਮੈਨੂੰ ਇੰਸਟਾਗ੍ਰਾਮ ਦੀ ਟੀਮ ਤੋਂ ਇੱਕ ਮੇਲ ਆਇਆ, ਜਿਸ ਵਿੱਚ ਉਨ੍ਹਾਂ ਨੇ ਮੇਰੇ ਪੇਜ ਨੂੰ verified ਕਰਨ ਲਈ ਮੇਰੀ ਅਧਿਕਾਰਤ ਜਾਣਕਾਰੀ ਮੰਗੀ ਸੀ ਅਤੇ ਤਦ ਹੀ ਉਹ ਮੇਰੇ ਇੰਸਟਾ ਅਕਾਉਂਟ ‘ਤੇ ਬਲੂ ਟਿੱਕ ਦੇ ਸਕਣਗੇ। ਇਸ ਲਈ ਮੈਂ ਆਪਣੇ ਸਾਰੇ ਦਸਤਾਵੇਜ਼ ਈਮੇਲ ਰਾਹੀਂ ਭੇਜ ਦਿੱਤੇ, ਪਰ ਹੈਕਰਾਂ ਨੇ ਮੈਨੂੰ ਮੂਰਖ ਬਣਾਇਆ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਮੇਲ ਆਈਡੀ ਫਰਜ਼ੀ ਹੈ, ਹੁਣ ਮੈਨੂੰ ਨਹੀਂ ਪਤਾ ਕਿ ਇਹ ਹੈਕਰ ਭਵਿੱਖ ਵਿੱਚ ਮੇਰੇ ਦਸਤਾਵੇਜ਼ਾਂ ਨਾਲ ਕੀ ਕਰਨਗੇ, ਇਸ ਲਈ ਮੈਂ ਬਹੁਤ ਡਰੀ ਹੋਈ ਹਾਂ।”
ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਨੂਪੁਰ ਜੋਸ਼ੀ ਨੇ ਲਿਖਿਆ, ”ਮੈਂ ਪਿਛਲੇ ਇੱਕ ਦਹਾਕੇ ਤੋਂ ਇੰਡਸਟਰੀ ‘ਚ ਕੰਮ ਕਰ ਰਹੀ ਹਾਂ, ਮੈਨੂੰ ਕਦੇ ਵੀ ਬਲੂ ਟਿੱਕ ‘ਚ ਦਿਲਚਸਪੀ ਨਹੀਂ ਸੀ ਪਰ ਮੇਰੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ, ਪਰ ਮੈਂ ਆਨਲਾਈਨ ਫਰਾਡ ਦਾ ਸ਼ਿਕਾਰ ਬਣੀ ਹਾਂ।” ਨੂਪੁਰ ਨੇ ਸੋਸ਼ਲ ਮੀਡੀਆ ਅਧਿਕਾਰੀਆਂ ਨੂੰ ਵੀ ਇਸ ਮਾਮਲੇ ‘ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।